ਚੰਡੀਗੜ੍ਹ, 22 ਮਈ, 2023 (ਦੀ ਪੰਜਾਬ ਵਾਇਰ)। ਪੰਜਾਬਾ ਦੇ ਮਾਲ ਅਫਸਰਾਂ (ਰੈਵੇਨਿਊ ਅਫਸਰਾਂ) ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਸਵੇਰੇ ਵੇਲੇ ਇਹ ਅਫਸਰ ਹੜਤਾਲ ’ਤੇ ਗਏ ਸਨ ਤੇ ਸਵੇਰੇ 8.00 ਵਜੇ ਇਹਨਾਂ ਦੀ ਵਿੱਤ ਕਮਿਸ਼ਨਰ ਮਾਲ ਨਾਲ ਮੀਟਿੰਗ ਨਿਸ਼ਚਿਤ ਸੀ ਜਿਸ ਵਿਚ ਸਰਕਾਰ ਤੇ ਐਸੋਸੀਏਸ਼ਨ ਵਿਚ ਸਹਿਮਤੀ ਬਣ ਗਈ ਤੇ ਉਹਨਾਂ ਹੜਤਾਲ ਵਾਪਸ ਲੈ ਲਈ ਹੈ। ਐਸੋਸੀਏਸ਼ਨ ਦੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਰੱਖੀ ਗਈ ਹੈ।
ਰੈਵੇਨਿਊ ਅਫਸਰਾਂ ਨੇ ਹੜਤਾਲ ਵਾਪਸ ਲਈ
