ਏ ਐਸ ਆਈ ਬਲਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੋਤ

ਗੁਰਦਾਸਪੁਰ 3 ਮਈ 2023 (ਦੀ ਪੰਜਾਬ ਵਾਇਰ)। ਸਥਾਨਕ ਬੇਅੰਤ ਸਿੰਘ ਟੈਕਨੀਕਲ ਯੂਨੀਵਰਸਟੀ ਵਿੱਚ ਰੱਖੀਆਂ ਏ ਵੀ ਐਮ ਮਸ਼ੀਨਾਂ ਦੀ ਗਾਰਦ ਡਿਊਟੀ ਤੇ ਤੈਨਾਤ ਏ ਐਸ ਆਈ ਬਲਜੀਤ ਸਿੰਘ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੋਤ ਹੋ ਗਈ । ਬਲਜੀਤ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਤਾਂ ਸਨ ਹੀ ਹਰ ਲੋੜਵੰਦ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ । ਹਾਸਲ ਕੀਤੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬੀਤੇ ਦਿਨ ਜਿਸ ਵੇਲੇ ਆਪਣੇ ਪਿੰਡ ਮੱਦੋਵਾਲ ਜਾ ਰਹੇ ਸਨ ਤਾਂ ਬੇਅੰਤ ਸਿੰਘ ਤਕਨੀਕੀ ਯੂਨੀਵਰਸਟੀ ਤੋਂ ਕੂਝ ਅੱਗੇ ਜਾ ਰਹੇ ਸਨ ਤਾਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ ਇਹਨਾਂ ਨੂੰ ਤਰੁੰਤ ਸਥਾਨਕ ਸਿਵਲ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਅੱਜ ਬਾਅਦ ਦੁਪਿਹਰ ਇਹਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੋਕਾ ਤੇ ਪੁਲਿਸ ਟੁਕੜੀ ਵੱਲੋ ਸਲਾਮੀ ਵੀ ਦਿੱਤੀ ਗਈ । ਇਸ ਮੋਕਾ ਤੇ ਇਲਾਕਾ ਭਰ ਤੋਂ ਰਾਜਨੀਤਿਕ , ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਦੇ ਨਾਲ ਜਿਲਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਤੋਂ ਭਾਰੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਸ਼ਾਮਿਲ ਸਨ । ਇਸ ਸਮੇਂ ਹੋਰਣਾਂ ਤੋਂ ਇਲਾਵਾ ਭਾਜਪਾ ਆਗੂ ਜੋਗਿੰਦਰ ਸਿੰਘ ਛੀਨਾ , ਸਰਪੰਚ ਮੱਸਾ ਸਿੰਘ , ਸੁਰੇਸ਼ ਕੁਮਾਰ ਮਹਾਜਨ ( ਸ਼ਸ਼ੀ ਬਾਉ ਜੀ ) ,ਪੂਨੀਤ ਮਹਾਜਨ , ਉਕਾਂਰ ਸਿੰਘ ਡੀ ਐਸ ਪੀ ਕੰਟਰੋਲ ਰੂਮ ਗੁਰਦਾਸਪੁਰ , ਸੋਮ ਪਾਲ , ਵੱਸਣ ਸਿੰਘ , ਰਾਜਵਿੰਦਰ ਸਿੰਘ , ਅਨਿਲ ਕੁਮਾਰ ਬਿੰਦਾ ਰਿਟਾਇਰ ਐਸ ਡੀ ਉ , ਅਸ਼ਵਨੀ ਕੁਮਾਰ ਰਿਟਾਇਰ ਐਕਸੀਅਨ , ਬਾਬਾ ਅਨੂਪ ਸਿੰਘ , ਜਸਵਿੰਦਰ ਸਿੰਘ ਸਮਰਾ , ਗੁਰਨਾਮ ਸਿੰਘ , ਅਮਰਜੀਤ , ਰਾਜੂ ਆਦਿ ਹਾਜ਼ਰ ਸਨ ।

FacebookTwitterEmailWhatsAppTelegramShare
Exit mobile version