ਰੱਦ ਹੋਇਆ PSTET ਦਾ ਪੇਪਰ ਹੁਣ ਇਸ ਤਰੀਕ ਨੂੰ ਹੋਵੇਗਾ, ਉਮੀਦਵਾਰਾ ਤੋਂ ਮੁੱੜ ਨਹੀਂ ਲਈ ਜਾਵੇਗੀ ਫੀਸ

ਚੰਡੀਗੜ੍ਹ, 10 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET 2023) ਪੇਪਰ-2 ਦੀ ਪ੍ਰੀਖਿਆ, ਜੋ ਪੇਪਰਾਂ ਵਿੱਚ ਗੜਬੜੀ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਐਤਵਾਰ ਨੂੰ ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜਾਰੀ ਕੀਤੀ ਗਈ। 

ਇਹ ਪ੍ਰੀਖਿਆ 30 ਅਪ੍ਰੈਲ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ ਪੇਪਰ ਨਾਲ ਸੰਬੰਧਿਤ ਅੱਪਡੇਟ ਲਈ ਸਮੇਂ-ਸਮੇਂ ‘ਤੇ ਕੌਂਸਲ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਯੂਨੀਵਰਸਿਟੀ ਬਿਨਾਂ ਕਿਸੇ ਫੀਸ ਦੇ ਇਹ ਪੇਪਰ ਦੁਬਾਰਾ ਕਰਵਾਏਗੀ।

ਪੰਜਾਬ ਸਰਕਾਰ ਨੇ 12 ਮਾਰਚ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਨੂੰ ਪੀਐਸਟੀਈਟੀ ਸੋਸ਼ਲ ਸਟੱਡੀਜ਼ ਪੇਪਰ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਪੇਪਰ ਖਤਮ ਹੋਣ ਤੋਂ ਤੁਰੰਤ ਬਾਅਦ, ਕਈ ਪ੍ਰੀਖਿਆਰਥੀਆਂ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਪੇਪਰ ਵਿੱਚ ਕਈ ਗਲਤੀਆਂ ਸਨ। 

ਪੇਪਰ ਵਿੱਚ ਦਿੱਤੇ ਗਏ 60 ਸਵਾਲਾਂ ਦੇ ਜਵਾਬ ਗੂੜ੍ਹੇ ਰੰਗ ਵਿੱਚ ਹਾਈਲਾਈਟ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 60 ਫੀਸਦੀ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ। ਪੇਪਰ ਵਿੱਚ ਕਈ ਸ਼ਬਦਾਵਲੀ ਅਤੇ ਸੰਟੈਕਟਿਕ ਗਲਤੀਆਂ ਵੀ ਸਨ। ਵਿਵਾਦ ਵਧਣ ਦੇ ਅਗਲੇ ਹੀ ਦਿਨ ਸੂਬਾ ਸਰਕਾਰ ਨੇ ਪ੍ਰੀਖਿਆ ਰੱਦ ਕਰ ਦਿੱਤੀ।

FacebookTwitterEmailWhatsAppTelegramShare
Exit mobile version