ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸ਼ੋਧ, ਜ਼ਿਲ੍ਹਾ ਗੁਰਦਾਸਪੁਰ ਤਾਇਨਾਤ ਕੀਤੇ ਹਏ ਸਿਵਲ ਸਰਜਨ ਡਾ. ਵਿਜੇ ਕੁਮਾਰ ਦਾ ਮੁੱੜ ਹੋਇਆ ਤਬਾਦਲਾ, ਸਵੇਰੇ ਹੀ ਲਿਆ ਸੀ ਚਾਰਜ਼

ਗੁਰਦਾਸਪੁਰ, 9 ਅਪ੍ਰੈਲ 2023 (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਸਿਵਲ ਸਰਜਨਾ ਦੇ ਤਬਾਦਲੇ ਤਹਿਤ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਕੱਲ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਜ਼ਿਲ੍ਹਾ ਗੁਰਦਾਸਪੁਰ ਲਗਾਏ ਗਏ ਡਾਕਟਰ ਵਿਜੇ ਕੁਮਾਰ ਦਾ ਤਬਾਦਲਾ ਮੁੜ ਕਰ ਦਿੱਤਾ ਗਿਆ ਹੈ। ਨਵੇਂ ਆਦੇਸ਼ਾ ਅਨੁਸਾਰ ਡਾਕਟਰ ਵਿਜੇ ਕੁਮਾਰ ਦਾ ਤਬਾਦਲਾ ਹੁਣ ਡੀ.ਐਚ.ਸੀ ਦਫਤਰ ਪੰਜਾਬ ਚੰਡੀਗੜ੍ਹ ਵਿੱਖੇ ਬਤੌਰ ਡਿਪਟੀ ਡਾਇਰੈਕਟਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ ਹੀ ਡਾ ਵਿਜੇ ਕੁਮਾਰ ਵੱਲੋ ਬਤੌਰ ਸਿਵਲ ਸਰਜਨ ਗੁਰਦਾਸਪੁਰ ਦਾ ਚਾਰਜ ਸੰਭਾਲਿਆ ਗਿਆ ਸੀ।

ਇਸ ਦੇ ਨਾਲ ਹੀ ਸਿਵਲ ਸਰਜਨ ਗੁਰਦਾਸਪੁਰ ਦੀ ਅਸਾਮੀ ਦਾ ਚਾਰਜ ਆਰਜੀ ਤੌਰ ਤੇ ਸਿਵਲ ਸਰਜਨ ਪਠਾਨਕੋਟ ਨੂੰ ਦੇ ਦਿੱਤਾ ਗਿਆ ਹੈ।

FacebookTwitterEmailWhatsAppTelegramShare
Exit mobile version