ਕਾਰ ਪਲਟਣ ਕਾਰਨ 10 ਮਹੀਨੇ ਦੇ ਬੱਚੇ ਦੀ ਮੌਤ, ਤਿੰਨ ਜ਼ਖ਼ਮੀ

ਗੁਰਦਾਸਪੁਰ, 02 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪਿੰਡ ਨੌਸ਼ਹਿਰਾ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਹਤ ਕੇਂਦਰ ਨੌਸ਼ਹਿਰਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ।

ਹਸਪਤਾਲ ‘ਚ ਜ਼ੇਰੇ ਇਲਾਜ ਸ਼੍ਰਿਸ਼ਟਾ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਆਪਣੇ ਰਿਸ਼ਤੇਦਾਰ ਪ੍ਰਿੰਸ, ਹਰਮੀਤ ਕੌਰ ਵਾਸੀ ਗੁਰਦੁਆਰਾ ਸ਼ਹੀਦਾਂ, ਅੰਮ੍ਰਿਤਸਰ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਗੁਰਦਾਸਪੁਰ ਆਈ ਹੋਈ ਸੀ। ਐਤਵਾਰ ਦੁਪਹਿਰ ਨੂੰ ਉਹ ਕਾਰ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਵਾਪਸ ਆ ਰਹੇ ਸਨ। ਜੱਦ ਉਹ ਪਿੰਡ ਨੌਸ਼ਹਿਰਾ ਨੇੜੇ ਪਹੁੰਚੇ ਤਾਂ ਅਚਾਨਕ ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਪਲਟ ਗਈ।

ਹਾਦਸੇ ਵਿੱਚ ਦੱਸ ਮਹੀਨੇ ਦੇ ਪਵਿਤਜੋਤ ਪੁੱਤਰ ਪ੍ਰਿੰਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਨ੍ਹਾਂ ਸਮੇਤ ਪ੍ਰਿੰਸ ਅਤੇ ਸਹਿਜਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਬੱਚੇ ਮਨਦੀਪ ਦੇ ਬੇਟੇ ਲਵਦੀਪ ਅਤੇ ਬੇਟੀ ਨਮਰਤਾ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਦਸੇ ਵਿੱਚ ਮਾਰੀ ਗਏ ਪਵਿੱਤਰਜੋਤ ਦੀ ਮਾਤਾ ਹਰਮੀਤ ਕੌਰ ਨੂੰ ਉਸ ਦੀ ਮੌਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਵਿੱਤਰਜੋਤ ਅਤੇ ਸਹਿਜਪ੍ਰੀਤ ਜੁੜਵਾ ਭਰਾ ਹਨ। ਹਸਪਤਾਲ ‘ਚ ਮਾਂ ਮ੍ਰਿਤਕ ਬੱਚੇ ਨੂੰ ਗੋਦ ‘ਚ ਲੈ ਕੇ ਬੈਠੀ ਰਹੀ ਅਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਬੱਚੇ ਦੀ ਮੌਤ ਦੀ ਸੂਚਨਾ ਦੇ ਸਕੇ। ਹਸਪਤਾਲ ਦਾ ਮਾਹੌਲ ਗਮਗੀਨ ਸੀ।

FacebookTwitterEmailWhatsAppTelegramShare
Exit mobile version