ਦੀਨਾਨਗਰ ਵਿਖੇ ਲੱਗੇ ਮੈਗਾ ਰੋਜ਼ਗਾਰ ਮੇਲੇ ਵਿੱਚ 425 ਨੌਜਵਾਨਾਂ ਨੂੰ ਮਿਲੀਆਂ ਨੌਂਕਰੀਆਂ

ਮਾਰਚ ਮਹੀਨੇ ਦੌਰਾਾਨ ਲੱਗੇ 03 ਮੈਗਾ ਰੋਜ਼ਗਾਰ ਮੇਲਿਆਂ `ਚ 1238 ਨੋਜਵਾਨਾਂ ਦੀ ਨੌਂਕਰੀਆਂ ਲਈ ਚੋਣ ਹੋਈ

ਦੀਨਾਨਗਰ/ਗੁਰਦਾਸਪੁਰ, 16 ਮਾਰਚ ( ਮੰਨਣ ਸੈਣੀ) । ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਰਾਜ ਭਰ ਵਿੱਚ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਿਨ ਕੀਤਾ ਗਿਆ।

ਇਸ ਰੋਜਗਾਰ ਮੇਲੇ ਵਿੱਚ 20 ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ ਮੌਕੇ ਤੇ ਹੀ ਪ੍ਰਾਰਥੀਆਂ ਦੀ ਇੰਟਰਵਿਊ ਕਰਕੇ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਇਸ ਰੋਜਗਾਰ ਮੇਲੇ ਵਿੱਚ 646 ਨੌਜਵਾਨਾਂ ਨੇ ਭਾਗ ਗਿਆ, ਜਿਨ੍ਹਾਂ ਵਿੱਚੋਂ 425 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਨੌਂਕਰੀ ਲਈ ਚੋਣ ਕੀਤੀ ਗਈ। ਨੌਂਕਰੀਆਂ ਹਾਸਲ ਕਰਨ ਵਾਲਿਆਂ ਵਿੱਚ 274 ਲੜਕੇ ਅਤੇ 151 ਲੜਕੀਆਂ ਸ਼ਾਮਿਲ ਹਨ।

ਇਸ ਰੋਜ਼ਗਾਰ ਮੇਲੇ ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਮੇਲੇ ਵਿੱਚ ਆਈਆਂ ਕੰਪਨੀਆਂ ਵੱਲੋਂ ਚੁਣੇ ਗਏ ਨੋਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸ. ਗੁਰਾਇਆ ਨੇ ਕਿਹਾ ਕਿ ਰੋਜ਼ਗਾਰ ਮੇਲੇ ਨੌਜਵਾਨ ਵਰਗ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਇਹ ਯਤਨ ਜਾਰੀ ਰਹਿਣਗੇ।

ਜਿਲ੍ਹਾ ਰੋਜਗਾਰ ਅਫ਼ਸਰ, ਸ੍ਰੀ ਪਰਸ਼ੋਤਮ ਸਿੰਘ ਚਿੱਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਰਚ ਮਹੀਨੇ ਦੌਰਾਾਨ ਕੁੱਲ 03 ਮੈਗਾ ਰੋਜ਼ਗਾਰ ਮੇਲੇ ਮਲਗਾਏ ਗਏ ਹਨ ਜਿਨ੍ਹਾਂ 1988 ਨੋਜਵਾਨਾਂ ਨੇ ਵੱਖ-ਵੱਖ ਕੰਪਨੀਆਂ ਵਿੱਚ ਇੰਟਰਵਿਓ ਦਿੱਤੀ ਗਈ ਅਤੇ 1238 ਨੋਜਵਾਨਾਂ ਦੀ ਮੌਕੇ `ਤੇ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਂਕਰੀ ਹਾਸਲ ਕਰਨ ਵਾਲਿਆਂ ਵਿੱਚ 759 ਲੜਕੇ ਅਤੇ 479 ਲੜਕੀਆਂ ਸ਼ਾਮਲ ਹਨ।

ਇਸ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋ ਰੋਜ਼ਗਾਰ ਸਕੀਮਾਂ ਸਬੰਧੀ ਸਟਾਲ ਵੀ ਲਗਾਏ ਗਏ ਸਨ, ਜਿਨ੍ਹਾ ਵਿੱਚ ਡੇਅਰੀ, ਪਸ਼ੂ ਪਾਲਣ, ਮੱਛੀ ਪਾਲਣ, ਉਦਯੋਗ ਵਿਭਾਗ, ਐੱਸ.ਸੀ. ਕਾਰਪੋਰੇਸ਼ਨ, ਆਜੀਵਿਕਾ ਮਿਸ਼ਨ ਅਤੇ ਲੀਡ ਬੈਕ ਮੁੱਖ ਤੌਰ `ਤੇ ਸ਼ਾਮਿਲ ਹੋਏ ਅਤੇ ਹਾਜ਼ਰ ਹੋਏ ਨੋਜਵਾਨਾਂ ਨੂੰ ਸਵੈ ਰੋਜਗਾਰ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਪ੍ਰਿੰਸੀਪਲ ਐੱਸ.ਐੱਸ.ਐੱਮ. ਕਾਲਜ ਦੀਨਾ ਨਗਰ ਸ੍ਰੀ ਆਰ.ਕੇ. ਤੁਲੀ, ਪਲੇਸਮੈਂਟ ਅਫਸਰ ਡਾ. ਸੰਨੀ ਕੁਮਾਰ, ਦਰਸ਼ਨਾ ਕੁਮਾਰੀ, ਲਖਵਿੰਦਰ ਕੌਰ, ਵਿਕਾਸ ਗੁਪਤਾ, ਸੰਨੀ ਵਾਲੀਆ, ਪਵਿੱਤਰਦੀਪ ਸਿੰਘ, ਮਨਪ੍ਰੀਤ ਸਿੰਘ, ਨੇਹਾ ਮਹਾਜਨ, ਪ੍ਰੋ. ਪ੍ਰਮੋਦ ਗਰੋਵਰ, ਸ੍ਰੀ ਚਾਂਦ ਠਾਕੁਰ, ਮੈਨੇਜਰ ਸਕਿੱਲ ਡਿਵੈਲਪਮੈਟ, ਗੁਰਦਾਸਪੁਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।

FacebookTwitterEmailWhatsAppTelegramShare
Exit mobile version