ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਬਿਗੜੇ ਬੋਲ : ਕਿਹਾ- ਜੇਕਰ ਇੱਕ ਵੀ ਵਿਅਕਤੀ ਮੈਨੂੰ ਵੋਟ ਨਹੀਂ ਪਾਉਂਦਾ ਤਾਂ ਲਾਨਤ ਵਾਲੀ ਗੱਲ ਹੈ, ਜਾ ਕੇ ਛਿੱਤਰ ਫੇਰਨੇ ਚਾਹੀਦੇਂ ਉਨ੍ਹਾਂ ਨੂੰ

ਚੰਡੀਗੜ੍ਹ, 16 ਮਾਰਚ 2023 (ਦੀ ਪੰਜਾਬ ਵਾਇਰ)। ਆਪਣੇ ਵਿਵਾਦਿਤ ਬਿਆਨਾਂ ਕਾਰਨ ਅਕਸਰ ਸੁਰਖੀਆਂ ‘ਚ ਰਹਿਣ ਚੰਡੀਗੜ੍ਹ ਦੀ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਕਿਰਨ ਖੇਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ, ‘ਜੇਕਰ ਦੀਪ ਕੰਪਲੈਕਸ (ਚੰਡੀਗੜ੍ਹ) ‘ਚ ਇਕ ਵੀ ਵਿਅਕਤੀ ਮੈਨੂੰ ਵੋਟ ਨਹੀਂ ਪਾਉਂਦਾ ਤਾਂ ਇਹ ਲਾਨਤ ਵਾਲੀ ਗੱਲ ਹੈ, ਜਾ ਕੇ ਛਿੱਤਰ ਫੇਰਨੇ ਚਾਹੀਦੇ ਨੇ ਉਨ੍ਹਾਂ ਨੂੰ । ਦਰਅਸਲ ਬੀਤੇ ਬੁੱਧਵਾਰ ਕਿਰਨ ਖੇਰ ਰਾਮ ਦਰਬਾਰ ਕਾਲੋਨੀ ‘ਚ ਇਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਗਈ ਸਨ। ਖੇਰ ਨੇ ਹੱਲੋਮਾਜਰਾ ‘ਚ ਸੜਕ ਬਣਾਉਣ ਲਈ ਵੋਟਾਂ ‘ਤੇ ਟਿੱਪਣੀ ਕੀਤੀ ਸੀ। ਖੇਰ ਨੇ ਕਿਹਾ ਕਿ ਜਦੋਂ ਐਨ.ਪੀ.ਸ਼ਰਮਾ ਚੰਦਗੜ੍ਹ ਨਗਰ ਨਿਗਮ ਦੇ ਚੀਫ ਇੰਜਨੀਅਰ ਨਹੀਂ ਸਨ ਤਾਂ ਉਨ੍ਹਾਂ ਨੇ ਐਮਪੀ ਫੰਡਾਂ ਵਿੱਚੋਂ ਦੀਪ ਕੰਪਲੈਕਸ, ਹੱਲੋਮਾਜਰਾ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਸੀ, ਜਿੱਥੇ ਪਾਣੀ ਭਰ ਜਾਂਦਾ ਸੀ। ਜਿਸ ਤੋਂ ਬਾਅਦ ਖੇਰ ਨੇ ਇਹ ਵਿਵਾਦਿਤ ਟਿੱਪਣੀ ਕੀਤੀ ਹੈ।

ਖੇਰ ਦੇ ਨਾਲ ਸਿਟੀ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਵੀ ਮੌਜੂਦ ਸਨ। ਖੇਰ ਦੇ ਇਸ ਬਿਆਨ ‘ਤੇ ਮੰਚ ‘ਤੇ ਮੌਜੂਦ ਸਾਰੀਆਂ ਹਸਤੀਆਂ ਹੱਸ ਪਈਆਂ। ਉਸ ਨੇ ਅੱਗੇ ਕਿਹਾ, ‘ਮੈਂ ਕੰਮ ਕਰਵਾ ਦਵਾਂਗੀ, ਤੁਸੀਂ ਮੈਨੂੰ ਕੰਮ ਦੇ ਬਦਲੇ ਕੀ ਦਿਓਗੇ?

ਜਦੋਂ ਆਮ ਆਦਮੀ ਪਾਰਟੀ ਦੇ ਸਥਾਨਕ ਕੌਂਸਲਰ ਅਤੇ ਕੁਝ ਹੋਰਾਂ ਨੇ ਖੇਰ ਦੀ ਇਸ ਤਰ੍ਹਾਂ ਦੀ ਟਿੱਪਣੀ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਭਾਜਪਾ ਦਫ਼ਤਰ ਆ ਕੇ ਪਾਰਟੀ ਵਿੱਚ ਸ਼ਾਮਲ ਹੋ ਜਾਓ। ਖੇਰ ਦੀਆਂ ਗੱਲਾਂ ਦਾ ਜਵਾਬ ਦੇਣ ਲੱਗੀ ‘ਆਪ’ ਕੌਂਸਲਰ ਪ੍ਰੇਮ ਲਤਾ ਨੂੰ ਵੀ ਖੇਰ ਨੇ ਬੈਠਣ ਲਈ ਮਜਬੂਰ ਕਰ ਦਿੱਤਾ।

FacebookTwitterEmailWhatsAppTelegramShare
Exit mobile version