ਵਿਧਾਇਕ ਸ਼ੈਰੀ ਕਲਸੀ ਵੱਲੋਂ 7 ਲੱਖ ਦੀ ਲਾਗਤ ਨਾਲ ਬਣੀ ਮਜੂਦਰ ਯੂਨੀਅਨ ਬਟਾਲਾ ਦੀ ਸ਼ੈੱਡ ਦਾ ਉਦਘਾਟਨ

ਬਿਨ੍ਹਾ ਕਿਸੇ ਪੱਖਪਾਤ ਤੋਂ ਹਰ ਵਰਗ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ- ਸ਼ੈਰੀ ਕਲਸੀ

ਬਟਾਲਾ, 16 ਮਾਰਚ 2023 (ਮੰਨਣ ਸੈਣੀ)। ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵੱਲੋਂ ਜਿਥੇ ਹਲਕੇ ਅੰਦਰ ਵਿਕਾਸ ਕੰਮ ਤੇਜ਼ਗਤੀ ਨਾਲ ਕਰਵਾਏ ਜਾ ਰਹੇ ਹਨ ਓਥੇ ਬਟਾਲਾ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨਾਲ ਨਾਲ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਅੱਜ ਉਨ੍ਹਾਂ ਵਲੋਂ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ( ਫੁਵਾੜਾ ਚੌਕ) ਵਿਖੇ 7 ਲੱਖ ਦੀ ਲਾਗਤ ਨਾਲ ਬਣੇ ਮਜਦੂਰ ਯੂਨੀਅਨ ਬਟਾਲਾ ਦੇ ਸ਼ੈੱਡ ਦਾ ਉਦਘਾਟਨ ਕੀਤਾ ਗਿਆ।

      ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਵਰਗ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂ ਰਹੀਆਂ ਹਨ ਅਤੇ ਬਿਨ੍ਹਾ ਕਿਸੇ ਪੱਖਪਾਤ ਤੋਂ ਹਰ ਵਰਗ ਦਾ ਸਰਬਪੱਖੀ ਵਿਕਾਸ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੇ ਅੰਦਰ ਵਿਕਾਸ ਦੀਆਂ ਵੱਖ- ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਸ਼ਹਿਰ ਅੰਦਰ ਦਿਹਾਤੀ ਤੇ ਸ਼ਹਿਰੀ ਖੇਤਰ ਦੀ ਵਸੋਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ।

      ਇਸ ਮੌਕੇ ਮਜਦੂਰ ਯੂਨੀਅਨ ਬਟਾਲਾ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆ ਕਿਹਾ ਕਿ  ਜਦੋਂ ਦੇ ਉਹ ਵਿਧਾਇਕ ਬਣੇ ਹਨ, ਬਟਾਲਾ ਸ਼ਹਿਰ ਅੰਦਰ ਵਿਕਾਸ ਕੰਮਾਂ ਵਿੱਚ ਵੱਡੇ ਪੱਧਰ ਤੇ ਤੇਜੀ ਵੇਖਣ ਨੂੰ ਮਿਲੀ ਹੈ,  ਜਿਸ ਤੋਂ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਵਿਧਾਇਕ ਸ਼ੈਰੀ ਕਲਸੀ ਦੀ ਕੋਸ਼ਿਸ਼ਾ ਸਦਕਾ ਬਟਾਲਾ ਦਾ ਸਰਬ ਪੱਖੀ ਵਿਕਾਸ ਹੋ ਰਿਹਾ ਹੈ।

     ਇਸ ਮੌਕੇ ਰਜੇਸ਼ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ,ਯਸਪਾਲ ਚੌਹਾਨ ਸੀਨੀਅਰ ਆਗੂ ਆਪ ਪਾਰਟੀ, ਚੇਅਰਮੈਨ ਨਰੇਸ਼ ਗੋਇਲ, ਮੈਨੇਜਰ ਅਤਰ ਸਿੰਘ ਵਾਈਸ ਪ੍ਰਧਾਨ,  ਸਰਪੰਚ ਅਠਵਾਲ ਸਿੰਘ, ਐਮ. ਸੀ ਹੀਰਾ ਲਾਲ, ਅਜੇ ਕੁਮਾਰ,ਆਸੂ ਗੋਇਲ, ਬਲਵਿੰਦਰ ਸਿੰਘ ਮਿੰਟਾ ਐਮ. ਸੀ, ਸਰਦੂਲ ਸਿੰਘ, ਰਾਕੇਸ਼ ਤੁਲੀ ਆਪ ਪਾਰਟੀ ਆਗੂ,ਦਿਨੇਸ਼ ਖੋਸਲਾ, ਗਗਨ ਬਟਾਲਾ,ਮਾਣਿਕ ਮਹਿਤਾ,ਨਿੱਕੂ ਹੰਸਪਾਲ ਆਦਿ ਹਾਜਰ ਸਨ।

FacebookTwitterEmailWhatsAppTelegramShare
Exit mobile version