ਦੇਸ਼ ਅੰਦਰ ਸਕੂਲ ਖੋਲਣ ਵਾਲੇ ਹੋਏ ਜੇਲ੍ਹਾਂ ਅੰਦਰ ਬੰਦ- ਮਨੀਸ਼ ਸਿਸੋਦੀਆ

ਚੰਡੀਗੜ੍ਹ, 8 ਮਾਰਚ 2023 (ਦੀ ਪੰਜਾਬ ਵਾਇਰ)। ਦੇਸ਼ ਅੰਦਰ ਸਕੂਲ ਖੋਲਣ ਵਾਲੇ ਹੀ ਜੇਲ੍ਹਾਂ ਅੰਦਰ ਬੰਦ ਹੋ ਗਏ ਹਨ। ਇਹ ਕਹਿਣਾ ਹੈ ਦਿੱਲੀ ਦੇ ਮਨੀਸ਼ ਸਿਸ਼ੋਦੀਆ ਦਾ ਜਿਹਨ੍ਹਾਂ ਦੇ ਟਵੀਟਰ ਅਕਾਊਟ ਤੋਂ ਟਵੀਟ ਕਰ ਇਹ ਦੱਸਿਆ ਗਿਆ ਹੈ ਕਿ ਸੁਣਿਆ ਸੀ ਕਿ ਅੱਜ ਤੱਕ ਦੇਸ਼ ਵਿੱਚ ਜੇ ਅਗਰ ਸਕੂਲ ਖੁਲਦੇ ਹਨ ਤਾਂ ਜੇਲ੍ਹਾਂ ਬੰਦ ਹੁੰਦਿਆ ਹਨ। ਵਿਰੋਧੀ ਪਾਰਟੀ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਤਾਂ ਸਕੂਲ ਖੋਲਣ ਵਾਲਿਆਂ ਨੂੰ ਹੀ ਜੇਲ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ। ਸ਼ਿਸ਼ੋਦੀਆ ਦੇ ਟਵੀਟਰ ਹੈਡਲ ਤੋਂ ਇਹ ਅਸਿੱਧਾ ਹਮਲਾ ਭਾਜਪਾ ਦੀ ਕੇਂਦਰ ਸਰਕਾਰ ਵੱਲ ਸੀ।

ਇੱਥੇ ਸ਼ਿਸੋਦੀਆ ਦੇ ਹੱਕ ਵਿੱਚ ਬੋਲਦੀਆਂ ਪ੍ਰਫੂਲ ਕੁਮਾਰ ਸਿੰਘ ਨੇ ਕਿਹਾ ਕਿ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ।

FacebookTwitterEmailWhatsAppTelegramShare
Exit mobile version