ਦੀਨਾਨਗਰ ਥਾਣੇ ‘ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ, ਜ਼ਖਮੀ, ਅੰਮ੍ਰਿਤਸਰ ਰੈਫਰ

ਗੁਰਦਾਸਪੁਰ, 05 ਮਾਰਚ 2023 (ਦੀ ਪੰਜਾਬ ਵਾਇਰ)। ਇੱਕ ਮਾਮਲੇ ਵਿੱਚ ਦੀਨਾਨਗਰ ਥਾਣੇ ਵਿੱਚ ਪੁੱਜੇ ਸਾਬਕਾ ਸਰਪੰਚ ਨੇ ਥਾਣੇ ਦੇ ਟਾਇਲਟ ਵਿੱਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ। ਜਿਸ ਤੋਂ ਬਾਅਦ ਜ਼ਖਮੀ ਸਾਬਕਾ ਸਰਪੰਚ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਬਲਜੀਤ ਸਿੰਘ ਵਾਸੀ ਪਿੰਡ ਸੋਹਲ ਇੱਕ ਸਿਆਸੀ ਪਾਰਟੀ ਨਾਲ ਸਬੰਧਤ ਹੈ। ਅੱਜ ਉਹ ਕਿਸੇ ਮਾਮਲੇ ਨੂੰ ਲੈ ਕੇ ਥਾਣੇ ਪੁੱਜੇ ਸਨ। ਇਸੇ ਦੌਰਾਨ ਬਲਜੀਤ ਸਿੰਘ ਨੇ ਥਾਣੇ ਦੇ ਇੰਚਾਰਜ ਨੂੰ ਪੇਸ਼ਾਬ ਦੇ ਬਹਾਨੇ ਪਖਾਨੇ ਵਿੱਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰ ਲਿਆ। ਗੋਲੀ ਦੀ ਆਵਾਜ਼ ਸੁਣ ਕੇ ਥਾਣਾ ਇੰਚਾਰਜ ਤੁਰੰਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਜ਼ਖਮੀ ਬਲਜੀਤ ਸਿੰਘ ਨੂੰ ਟਾਇਲਟ ਤੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ। ਉੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

FacebookTwitterEmailWhatsAppTelegramShare
Exit mobile version