ਗੁਰਦਾਸਪੁਰ, 25 ਫਰਵਰੀ (ਦੀ ਪੰਜਾਬ ਵਾਇਰ)। ਪੁਲੀਸ ਥਾਣਾ ਧਾਰੀਵਾਲ ਨੇ ਚੋਰੀ ਦੀ ਫਾਰਚੂਨਰ ਗੱਡੀ ਨੂੰ ਅੱਗੇ ਵੇਚਣ ਦੇ ਦੋਸ਼ ਹੇਠ ਕਾਰ ਡੀਲਰ ਅਤੇ ਕਾਰ ਖਰੀਦਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂਕਿ ਪੁਲਿਸ ਨੇ ਚੋਰੀ ਹੋਏ ਵਾਹਨ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਕਲਿਆਣਪੁਰ ਮੋੜ ਰਾਣੀਆ ਪੁਲੀਸ ਪਾਰਟੀ ਸਮੇਤ ਮੌਜੂਦ ਸਨ। ਗੁਪਤ ਸੂਚਨਾ ਮਿਲੀ ਸੀ ਕਿ ਗੱਡੀ ਨੰਬਰ ਪੀ.ਬੀ.69 ਡੀ 2401 ਮਾਰਕ ਫਾਰਚੂਨਰ ਰੰਗ ਚਿੱਟਾ ਜੋ ਕਿ ਦਿੱਲੀ ਤੋਂ ਚੋਰੀ ਹੋਇਆ ਹੈ। ਇਸ ਗੱਡੀ ਦਾ ਅਸਲੀ ਨੰਬਰ DL 1 CZ 4702 ਹੈ। ਜਿਸ ਦਾ ਅਸਲ ਮਾਲਕ ਚਰਨਜੀਤ ਸਿੰਘ ਨਾਗਪਾਲ ਪੁੱਤਰ ਹਾਕਮ ਰਾਜ ਵਾਸੀ ਅਸ਼ੋਕ ਨਗਰ ਦਿੱਲੀ ਹੈ। ਮੁਲਜ਼ਮ ਲਖਨ ਭਨੋਟ ਪੁੱਤਰ ਕਪਿਲ ਦੇਵ ਭਨੋਟ ਵਾਸੀ ਮਕਾਨ ਨੰਬਰ 26/15 ਗੋਬਿੰਦਪੁਰਾ ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਅੰਮ੍ਰਿਤਸਰ ਵਿੱਚ ਕਾਰ ਡੀਲਰ ਵਜੋਂ ਕੰਮ ਕਰਦਾ ਹੈ। ਜਿਸ ਨੇ ਉਕਤ ਗੱਡੀ ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗਲੀ ਗੰਡਾ ਸਿੰਘ ਵਾਰਡ ਨੰ: 08 ਧਾਰੀਵਾਲ ਨੂੰ ਵੇਚੀ ਹੈ। ਫਿਲਹਾਲ ਇਹ ਗੱਡੀ ਗਾਂਧੀ ਗਰਾਊਂਡ ਧਾਰੀਵਾਲ ਵਿਖੇ ਖੜ੍ਹੀ ਹੈ। ਇਸ ਸਬੰਧੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਅਤੇ ਦੇਖਿਆ ਕਿ ਉਕਤ ਵਾਹਨ ਉਥੇ ਹੀ ਖੜ੍ਹਾ ਸੀ। ਜਿਸ ਨੂੰ ਕਾਬੂ ਕਰ ਲਿਆ ਗਿਆ। ਜਦਕਿ ਦੋਸ਼ੀ ਮੌਕੇ ‘ਤੇ ਨਹੀਂ ਸਨ।
ਚੋਰੀ ਦੀ ਫਾਰਚੂਨਰ ਗੱਡੀ ਵੇਚਣ ਲਈ ਕਾਰ ਡੀਲਰ ਸਮੇਤ ਦੋ ਵਿਅਕਤੀ ਨਾਮਜ਼ਦ
