ਗੁਰਦਾਸਪੁਰ, 25 ਫਰਵਰੀ (ਦੀ ਪੰਜਾਬ ਵਾਇਰ)। ਦਸ ਦਿਨ ਪਹਿਲਾਂ ਦੁਕਾਨ ਦੇ ਬਾਹਰੋਂ ਇੱਕ ਵਿਅਕਤੀ ਦਾ ਚੋਰੀ ਹੋਏ ਮੋਟਰਸਾਈਕਲ ਦਾ ਅਖੀਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਇਹ ਮਾਮਲਾ ਫਿਲਹਾਲ ਥਾਣਾ ਸਿਟੀ ਪੁਲਸ ਨੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੁਲਵੰਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਗੋਬਿੰਦ ਨਗਰ ਕਲੋਨੀ ਬਟਾਲਾ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੀਤੀ 14 ਫਰਵਰੀ ਨੂੰ ਆਪਣੇ ਮੋਟਰਸਾਈਕਲ ਨੰਬਰ ਪੀਬੀ 06 ਏਜੇ 2857 ਸਪਲੈਂਡਰ ’ਤੇ ਜੇਲ ਰੋਡ ’ਤੇ ਸਥਿਤ ਅਕਾਲ ਦਸਤਾਰ ਕੇਂਦਰ ਤੋਂ ਦਸਤਾਰ ਸਜਾਉਣ ਲਈ ਗਿਆ ਸੀ। ਜਦਕਿ ਉਹ ਆਪਣੇ ਮੋਟਰਸਾਈਕਲ ਨੂੰ ਦੁਕਾਨ ਦੇ ਬਾਹਰੋਂ ਤਾਲਾ ਲਗਾ ਕੇ ਖੁਦ ਦੁਕਾਨ ‘ਤੇ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਸਾਮਾਨ ਖਰੀਦ ਕੇ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ। ਜਿਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ।
ਮੋਟਰਸਾਈਕਲ ਚੋਰੀ ਕਰਨ ਵਾਲੇ ਅਣਪਛਾਤੇ ਚੋਰ ਤੇ ਮਾਮਲਾ ਦਰਜ਼
