ਪੁਲਿਸ ‘ਚ ਭਰਤੀ ਕਰਵਾਉਣ ਦੇ ਬਦਲੇ ਮਾਰੀ 9.70 ਲੱਖ ਦੀ ਠੱਗੀ, ਪਤੀ-ਪਤਨੀ ਖਿਲਾਫ ਮਾਮਲਾ ਦਰਜ

FIR

ਗੁਰਦਾਸਪੁਰ, 11 ਫਰਵਰੀ (ਮੰਨਣ ਸੈਣੀ)। ਥਾਣਾ ਤਿੱਬੜ ਦੀ ਪੁਲੀਸ ਨੇ ਪਤੀ-ਪਤਨੀ ਨੂੰ ਪੁਲੀਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹਾਲਾਂਕਿ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਲੀਚਪੁਰ ਨੇ ਦੱਸਿਆ ਕਿ ਪਿਛਲੇ ਸਾਲ ਮੁਲਜ਼ਮ ਸਰਵਣ ਕੁਮਾਰ ਵਾਸੀ ਪਿੰਡ ਬਾਹੀਆਂ ਨੇ ਆਪਣੀ ਪਤਨੀ ਨੇਹਾ ਨਾਲ ਮਿਲ ਕੇ ਉਸ ਦੇ ਲੜਕੇ ਰਵਿੰਦਰ ਸਿੰਘ ਨੂੰ ਪੁਲੀਸ ਵਿੱਚ ਭਰਤੀ ਕਰਵਾਉਣ ਲਈ 9.70 ਲੱਖ ਰੁਪਏ ਲਏ ਸਨ। ਪਰ ਇਸ ਤੋਂ ਬਾਅਦ ਨਾ ਤਾਂ ਉਸ ਦੇ ਲੜਕੇ ਨੂੰ ਪੁਲਸ ਵਿਚ ਭਰਤੀ ਕਰਵਾਇਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ।

FacebookTwitterEmailWhatsAppTelegramShare
Exit mobile version