ਡੇਰਾ ਬਾਬਾ ਨਾਨਕ ਰੋਡ ਤੇ ਖੜ੍ਹੀ ਗੱਲੀ ਤੇ ਚਲਾਇਆ ਗੋਲੀਆਂ, ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਿਸ

ਗੁਰਦਾਸਪੁਰ, 11 ਫਰਵਰੀ 2023 (ਮੰਨਣ ਸੈਣੀ)। ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ‌ਸਥਿਤ ਮੋਹਨ ਪਲਾਜਾ ਪੈਲੇਸ ਦੇ ਸਾਹਮਣੇ ਜ਼ਿਮੀਂਦਾਰਾਂ ਕਰਿਆਨਾ ਸਟੋਰ ਤੇ ਦੇਰ ਰਾਤ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਘਟਨਾ ਦੇਰ ਰਾਤ ਵਾਪਰੀ ਜਿਸ ਦੀ ਸੂਚਨਾ ਸਵੇਰੇ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਵੱਲ਼ੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਮੌਕੇ ਤੇ ਪੁਲਿਸ ਨੂੰ ਦੋ ਖੋਲ ਵੀ ਬਰਾਮਦ ਹੋਏ ਹਨ।

ਇਸ ਸਬੰਧੀ ਡੀਐਸਪੀ ਸਿਟੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜ਼ੇ ਦੇ ਕਰੀਬ ਕੰਟ੍ਰੋਲ ਰੂਮ ਫੋਨ ਕਰ ਸੂਚਨਾ ਦਿੱਤੀ ਗਈ ਸੀ। ਜਿਸਦੇ ਚਲਦੇ ਉਹ ਅਤੇ ਐਸਐਚਓ ਸਿਟੀ ਮੌਕੇ ਤੇ ਪਹੁੰਚੇ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਪ੍ਰਾਥਮਿਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੋ ਤਿੰਨ ਨੌਜਵਾਨਾਂ ਵੱਲੋਂ ਗੋਲਿਆ ਚਲਾ ਕੇ ਗੱਡੀ ਦੀ ਭੰਨ ਤੋੜ ਕੀਤੀ ਗਈ। ਇਸ ਦੇ ਕਾਰਨ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦ ਮਾਮਲੇ ਦੀ ਘੋਖ ਕੀਤੀ ਜਾਵੇਗੀ।

FacebookTwitterEmailWhatsAppTelegramShare
Exit mobile version