ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ )। ਅੱਜ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਜਿਲ੍ਹਾ ਗੁਰਦਾਸਪੁਰ ਦੇ ਅਮਨ ਪਸੰਦ ਸ਼ਹਿਰੀਆਂ ਦੀ ਇੱਕਤਰਤਾ ਸਾਥੀ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਜਰਣੈਲ ਸਿੰਘ ਐਸ ਡੀ ੳ , ਰੂਪ ਸਿੰਘ ਪੱਡਾ , ਗੁਲਜ਼ਾਰ ਸਿੰਘ ਬਸੰਤਕੋਟ , ਮੁਰਾਰੀ ਲਾਲ ਸ਼ਰਮਾ ਅਤੇ ਲਖਵਿੰਦਰ ਸਿੰਘ ਮਰੜ ਆਦਿ ਨੇ ਆਪਣੇ ਵਿਚਾਰ ਰੱਖੇ । ਮੀਟਿੰਗ ਵਿੱਚ ਕੁੱਲ ਹਿੰਦ ਅਮਨ ਸ਼ਾਂਤੀ ਅਤੇ ਇਕਮੁੱਠਤਾ ਸੰਗਠਨ ਦੀ ਜਿਲ੍ਹਾ ਇਕਾਈ ਸਥਾਪਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸੰਗਠਨ ਦੀ ਅਗਲੀ ਮੀਟਿੰਗ 19 ਫ਼ਰਵਰੀ ਨੂੰ 11 ਵਜੇ ਗੁਰੂ ਨਾਨਕ ਪਾਰਕ ਵਿੱਚ ਕੀਤੀ ਜਾਵੇਗੀ । ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਦੇਸ਼ ਅਤੇ ਦੁਨੀਆ ਦੇ ਜੋ ਹਾਲਾਤ ਹੋ ਗਏ ਹਨ ਉਸ ਵਿੱਚ ਇਸ ਸੰਗਠਨ ਦਾ ਮਜ਼ਬੂਤ ਹੋਣਾ ਸਮੇਂ ਦੀ ਲੋੜ ਹੈ । ਬੁਲਾਰਿਆਂ ਵਲੋ ਅਧੀਲ ਕੀਤੀ ਗਈ ਕਿ ਸਮੂਹ ਅਮਨ ਪਸੰਦ ਲੋਕ ਇਸ ਮੀਟਿੰਗ ਵਿੱਚ ਹਾਜ਼ਰ ਹੋਣ।ਇਸ ਸੰਗਠਨ ਦਾ ਕੋਮੀ ਇਜਲਾਸ 4,5 ਮਾਰਚ ਨੂੰ ਚੰਡੀਗੜ ਵਿਖੇ ਹੋ ਰਿਹਾ ਹੈ । ਇਸ ਮੀਟਿੰਗ ਵਿੱਚ ਹੋਰਣਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ , ਨਵਤੇਜ ਸਿੰਘ , ਸੁਭਾਸ਼ ਕੈਰੇ , ਕੈਲਾਸ਼ ਸ਼ਰਮਾ , ਮਲਕੀਅਤ ਸਿੰਘ , ਜਗਜੀਤ ਸਿੰਘ ਅਲੂਣਾ , ਅਤੇ ਕਿਸ਼ਨ ਚੰਦ ਆਦਿ ਹਾਜ਼ਰ ਸਨ ।
ਕੁੱਲ ਹਿੰਦ ਅਮਨ ਸ਼ਾਂਤੀ ਅਤੇ ਇਕਮੁੱਠਤਾ ਸੰਗਠਨ ਦੀ ਜਿਲ੍ਹਾ ਇਕਾਈ ਸਥਾਪਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ
