ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਵਾਈਸ ਚੇਅਰਮੈਨ ਅਤੇ ਸਮੂਹ ਮੈਂਬਰਜ਼ ਨਾਲ ਮੁਹਾਲੀ ਵਿਖੇ ਮੀਟਿੰਗ
ਕਮਿਸ਼ਨ ਨੂੰ ਪ੍ਰਾਪਤ ਸਿਕਾਇਤਾਂ ਦਾ ਮੀਟਿੰਗ ਦੌਰਾਨ ਨਿਪਟਾਰਾ ਅਤੇ ਸੂ-ਮੋਟੋ ਨੋਟਿਸ ਤੇ ਕਾਰਵਾਈ ਕਰਨ ਦੀ ਹਦਾਇਤ
ਚੰਡੀਗੜ 07, ਫਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਵਾਈਸ ਚੇਅਰਮੈਨ ਅਤੇ ਸਮੂਹ ਮੈਂਬਰਜ਼ ਨਾਲ ਅੱਜ ਵਣ ਭਵਨ ਸੈਕਟਰ 68 ਐਸ.ਏ.ਐਸ ਨਗਰ ਵਿਖੇ ਵਿਸ਼ੇਸ ਮੀਟਿੰਗ ਹੋਈ । ਮੀਟਿੰਗ ਦੌਰਾਨ ਕਮਿਸਨ ਕੋਲ 9 ਜਨਵਰੀ ਤੋਂ 6 ਫਰਵਰੀ ਤੱਕ ਪ੍ਰਾਪਤ ਸਿਕਾਇਤਾਂ ਤੇ ਕਾਰਵਾਈ ਸਬੰਧੀ ਬਾਰੀਕੀ ਨਾਲ ਵਿਚਾਰਦੇ ਹੋਏ ਸਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੀਟਿੰਗ ਵਿੱਚ ਪ੍ਰਾਪਤ ਸਿਕਾਇਤਾਂ ਅਤੇ ਸੂ-ਮੋਟੋ ਨੋਟਿਸ ਤੇ ਕਮਿਸ਼ਨ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਕਿਹਾ ਟਰਾਂਸਪੋਟਰਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਸੇਫ ਸਕੂਲ ਵਾਹਨ ਸਕੀਮ ਦੀ ਪਾਲਣਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਸੋਸ਼ਲ ਸਾਈਟਾਂ ਤੇ ਨਸ਼ੀਲੇ ਪਦਾਰਥਾਂ ਅਤੇ ਗਨ-ਕਲਚਰ ਨੂੰ ਉਤਸਾਹਿਤ ਕਰਨ ਵਾਲੇ ਗੀਤਾਂ ਅਤੇ ਵੀਡੀਓਜ਼ ਦਾ ਪ੍ਰਚਾਰ ਕਰਨ ਤੇ ਸਖਤ ਕਾਰਵਾਈ ਕਰਨ ਸਬੰਧੀ ਵੀ ਫੈਸਲਾ ਲਿਆ ਗਿਆ ਹੈ।
ਕਮਿਸ਼ਨ ਦੇ ਚੇਅਰਮੈਨ ਵੱਲੋ ਸੂਚਿਤ ਕੀਤਾ ਗਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਖਬਰ ਕਿ ਗੁਰਦਾਸਪੁਰ ਵਿਖੇ ਇਕ ਸਕੂਲ ਦੀ ਬੱਸ ਹੇਠ ਕੁੱਤਾ ਆਉਣ ਤੇ ਕੁੱਤਾ ਮਾਲਕਾਂ ਵੱਲੋਂ ਬੱਸ ਨੂੰ ਘੇਰ ਕੇ ਹੰਗਾਮਾ ਕੀਤਾ ਗਿਆ ਜਿਸ ਨਾਲ ਸਕੂਲੀ ਬੱਚੇ ਡਰ ਨਾਲ ਰੋਣ ਲਗ ਪਏ ਇਸ ਮਾਮਲੇ ਬਾਰੇ ਕੁੱਤਾ ਮਾਲਕਾਂ ਵਿਰੁੱਧ ਸੀਨੀਅਰ ਕਪਾਤਨ ਪੁਲਿਸ ਨੁੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।