ਸ਼ਿਵਾਲਾ ਮੰਦਰ ਨੇੜੇ ਗੈਰਕਾਨੂੰਨੀ ਘੁੰਮ ਰਹੇ ਨੋਜਵਾਨ ਨੂੰ ਰੋਕਣ ਗਏ ਚੌਕੀਦਾਰ ‘ਤੇ ਨੋਜਵਾਨ ਨੇ ਕੀਤਾ ਹਮਲਾ

ਗੁਰਦਾਸਪੁਰ, 4 ਫਰਵਰੀ (ਮੰਨਣ ਸੈਣੀ)। ਸ਼ੁੱਕਰਵਾਰ ਦੇਰ ਰਾਤ ਸ਼ਿਵਾਲਾ ਮੰਦਿਰ ਨੇੜੇ ਨਾਜਾਇਜ਼ ਤੌਰ ‘ਤੇ ਘੁੰਮ ਰਹੇ ਇੱਕ ਨੌਜਵਾਨ ਨੂੰ ਜਦੋਂ ਚੌਕੀਦਾਰ ਵੱਲੋਂ ਰੋਕਿਆ ਗਿਆ ਤਾਂ ਉਸ ਨੇ ਚੌਕੀਦਾਰ ‘ਤੇ ਹਮਲਾ ਕਰਕੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਚੌਕੀਦਾਰ ਗੰਭੀਰ ਜ਼ਖਮੀ ਹੋ ਗਿਆ। ਚੌਕੀਦਾਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਿਵਲ ਹਸਪਤਾਲ ਵਿੱਚ ਦਾਖਲ ਚੌਕੀਦਾਰ ਜੋਗਿੰਦਰ ਮਸੀਹ ਪੁੱਤਰ ਫਜ਼ਲ ਮਸੀਹ ਵਾਸੀ ਪਿੰਡ ਪਾਹੜਾ ਨੇ ਦੱਸਿਆ ਕਿ ਉਹ ਰਾਤ ਸਮੇਂ ਸਥਾਨਕ ਬਾਟਾ ਚੌਕ ਤੋਂ ਸ਼ਿਵਾਲਾ ਮੰਦਰ ਤੱਕ ਦੁਕਾਨਾਂ ਦੀ ਰਾਖੀ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਇਹ ਨੌਜਵਾਨ ਨਾਜਾਇਜ਼ ਤੌਰ ‘ਤੇ ਰੇਹੜੀ ਲੈ ਕੇ ਸਾਹੋਵਾਲੀਆ ਕੰਪਲੈਕਸ ਵੱਲ ਜਾ ਰਿਹਾ ਸੀ। ਜਿਸ ਨੂੰ ਉਕਤ ਬਜ਼ਾਰ ‘ਚ ਜਾਣ ਤੋਂ ਰੋਕਿਆ ਗਿਆ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਦੁਕਾਨਦਾਰਾਂ ਨੇ ਚੌਕੀਦਾਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ।

FacebookTwitterEmailWhatsAppTelegramShare
Exit mobile version