ਚੰਡੀਗੜ੍ਹ 4 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਬੀਤੇ ਕੱਲ੍ਹ ਕਾਂਗਰਸ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਕਾਂਗਰਸ ਪਾਰਟੀ ਦੀ ਇਸ ਕਾਰਵਾਈ ਤੇ ਪ੍ਰਨੀਤ ਕੌਰ ਵੱਲੋਂ ਪਹਿਲਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ”ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਭ ਤੋਂ ਵਧੀਆ ਦਿੱਤਾ ਹੈ ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਂ ਉਹਨਾਂ ਦੀ ਰਿਣੀ ਹਾਂ ਅਤੇ ਹਮੇਸ਼ਾ ਵਾਂਗ ਉਹਨਾਂ ਦੀ ਸੇਵਾ ਕਰਦਾੀ ਰਹਾਂਗੀ। ਮੈਂ ਆਪਣੇ ਲੋਕਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਦੀ ਹਾਂ। ਬਾਕੀ ਸਭ ਕੁਝ ਸੈਕੰਡਰੀ ਹੈ।”
ਕਾਂਗਰਸ ਪਾਰਟੀ ਦੀ ਕਾਰਵਾਈ ‘ਤੇ ਸੰਸਦ ਮੈਂਬਰ ਪ੍ਰਿਨੀਤ ਕੌਰ ਦਾ ਬਿਆਨ, ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ
