ਪੰਜਾਬ ਸਰਕਾਰ ਅੱਜ ਰੇਤ ਦੀਆਂ ਕੀਮਤਾਂ ‘ਚ ਕਰ ਸਕਦੀ ਹੈ ਕਟੌਤੀ, ਨਵੀਂ ਉਦਯੋਗਿਕ ਪਾਲਿਸੀ ‘ਤੇ ਵੀ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 3 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਅੱਜ ਰੇਤ ਦੀਆਂ ਕੀਮਤਾਂ ‘ਚ ਕਟੌਤੀ ਕਰ ਸਕਦੀ ਹੈ ਤੇ ਥੋੜ੍ਹੀ ਦੇਰ ‘ਚ ਸ਼ੁਰੂ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਇਸ ਦੌਰਾਨ ਨਵੀਂ ਉਦਯੋਗਿਕ ਪਾਲਿਸੀ, ਨਵੀਂ ਐੱਨਆਰਆਈ ਪਾਲਿਸੀ ਤੇ ਨਵੀਂ ਖੇਤੀਬਾੜੀ ਪਾਲਿਸੀ ‘ਤੇ ਵੀ ਮੋਹਰ ਲੱਗ ਸਕਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਰੇਤ ਦੀ ਸਾਈਟ ‘ਤੇ ਜੋ ਰੇਟ 9.50 ਰੁਪਏ ਪ੍ਰਤੀ ਕਿਉਬਿਕ ਫੁੱਟ ਨਿਰਧਾਰਤ ਕੀਤੇ ਗਏ ਸੀ, ਉਨ੍ਹਾਂ ਨੂੰ 5.50 ਰੁਪਏ ਪ੍ਰਤੀ ਕਿਉਬਿਕ ਫੁੱਟ ਤੈਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਤਿੰਨ ਹੋਰ ਜ਼ਿਲ੍ਹਿਆਂ ਵਿਚ ਵੀ ਮਾਈਨਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ਵਿਚ ਪੰਜਾਬ ‘ਚ ਰੇਤ ਦੇ ਰੇਟ ਜੋ 55 ਰੁਪਏ ਪ੍ਰਤੀ ਕਿਊਬਿਕ ਫੁੱਟ ਤਕ ਪਹੁੰਚ ਗਏ ਸਨ, ਹੁਣ 20 ਤੋਂ 25 ਰੁਪਏ ਪ੍ਰਤੀ ਕਿਉਬਿਕ ਫੁੱਟ ਤਕ ਹੇਠਾਂ ਆਉਣ ਦੀ ਸੰਭਾਵਨਾ ਹੋ ਗਈ ਹੈ।

Exit mobile version