ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ

ਗੁਰਦਾਸਪੁਰ, 26 ਨਵੰਬਰ (ਮੰਨਣ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ ਰਾਜੀਵ ਬੇਦੀ ਦੀ ਪ੍ਰਧਾਨਗੀ ਤਲੇ ਯੂਨੀਵਰਸਿਟੀ ਦੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਯੂਨੀਵਰਸਿਟੀ ਵਿਚ ਸੰਵਿਧਾਨ ਦਿਵਸ ‘ਤੇ ਇਕ ਪ੍ਰੋਗਰਾਮ ਕਰਵਾਇਆ ਗਿਆ। ਐਨ.ਐਸ.ਐਸ ਮੁਖੀ ਤਰੁਣ ਮਹਾਜਨ ਨੇ ਦੱਸਿਆ ਕਿ ਐਨ.ਐਨ.ਐਸ ਵਲੋਂ ਯੂਨੀਵਰਸਿਟੀ ਵਿੱਚ ਸੰਵਿਧਾਨ ਦਿਵਸ ਮੌਕੇ ਤੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਇੱਕ ਚੰਗੇ ਐਨਐਸਐਸ ਵਲੰਟੀਅਰ ਬਣ ਕੇ ਸਮਾਜ ਅਤੇ ਦੇਸ਼ ਲਈ ਕੰਮ ਕਰਨਗੇ। ਇਸ ਮੌਕੇ ਚੇਤਨ ਸੈਣੀ, ਵਰੁਣ ਮਹਾਜਨ, ਤਰੁਣ ਮਹਾਜਨ ਅਤੇ ਰਾਜਨ ਵੀ ਹਾਜ਼ਰ ਸਨ।

Exit mobile version