ਕੇਂਦਰੀ ਰਾਜ ਮੰਤਰੀ ਸ੍ਰੀ ਮੇਗਵਾਲ ਨੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਗਾਹਲੜੀ ਵਿਖੇ ਮੱਥਾ ਟੇਕਿਆ

ਦਯਾਨੰਦ ਮੱਠ ਦੀਨਾਨਾਗਰ ਦੇ ਸੰਚਾਲਕ ਸੁਆਮੀ ਸਦਾਨੰਦ ਸਰਸਵਤੀ ਨਾਲ ਵੀ ਮੁਲਾਕਾਤ ਕੀਤੀ

ਦੀਨਾਨਗਰ/ਗੁਰਦਾਸਪੁਰ, 18 ਨਵੰਬਰ ( ਮੰਨਣ ਸੈਣੀ ) । ਭਾਰਤ ਸਰਕਾਰ ਦੇ ਪਾਰਲੀਮਾਨੀ ਮਾਮਲਿਆਂ ਅਤੇ ਸੱਭਿਆਚਾਰਿਕ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਗਵਾਲ ਨੇ ਅੱਜ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਗਾਹਲੜੀ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦਾ ਇਤਿਹਾਸ ਜਾਣਿਆ ਅਤੇ ਬਾਬਾ ਸ੍ਰੀ ਚੰਦ ਜੀ ਛੋਹ ਪ੍ਰਾਪਤ ਪਵਿੱਤਰ ਟਾਹਲੀ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈੱਡ ਗ੍ਰੰਥੀ ਸਰਬਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਹਰਦਿਆਲ ਸਿੰਘ, ਕ੍ਰਿਪਾਲ ਸਿੰਘ, ਮੀਤ ਗ੍ਰੰਥੀ ਮਨਦੀਪ ਸਿੰਘ, ਰਣਜੀਤ ਸਿੰਘ, ਰੁਪਿੰਦਰ ਸਿੰਘ ਵੱਲੋਂ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਗਵਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਦੀਨਾਨਗਰ ਵਿਖੇ ਦਯਾਨੰਦ ਮੱਠ ਵਿਖੇ ਪਹੁੰਚੇ ਅਤੇ ਦਯਾਨੰਦ ਮੱਠ ਦੇ ਸੰਚਾਲਕ ਸੁਆਮੀ ਸਦਾਨੰਦ ਸਰਸਵਤੀ ਨਾਲ ਮੁਲਾਕਾਤ ਕੀਤੀ। ਸ੍ਰੀ ਮੇਘਵਾਲ ਨੇ ਸਵਾਮੀ ਜੀ ਕੋਲੋਂ ਦਯਾਨੰਦ ਮੱਠ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਤੇ ਸੁਆਮੀ ਸਦਾਨੰਦ ਸਰਸਵਤੀ ਜੀ ਨੇ ਕੇਂਦਰੀ ਰਾਜ ਮੰਤਰੀ ਸ਼੍ਰੀ ਮੇਘਵਾਲ ਨੂੰ ਸ਼ਾਲ ਭੇਂਟ ਕਰਕੇ ਉਹਨਾਂ ਦਾ ਮੱਠ ’ਚ ਆਉਣ ਲਈ ਧੰਨਵਾਦ ਕੀਤਾ। ਦੀਨਾਨਗਰ ਪਹੁੰਚਣ ਤੇ ਆਰੀਆ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਮੁੱਖੀਆਂ ਵੱਲੋਂ ਕੇਂਦਰੀ ਰਾਜ ਮੰਤਰੀ ਸ੍ਰੀ ਮੇਘਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ, ਭਾਜਪਾ ਆਗੂ ਡਾ. ਜਸਵਿੰਦਰ ਸਿੰਘ ਢਿਲੋਂ, ਜੋਗਿੰਦਰ ਸਿੰਘ ਛੀਨਾ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਜਤਿੰਦਰ ਮੋਹਨ, ਯਸ਼ਪਾਲ ਕੁੰਡਲ, ਦਯਾਨੰਦ ਮੱਠ ਦੇ ਪ੍ਰਬੰਧਕ ਡਾ. ਬਲਵਿੰਦਰ ਸਿੰਘ ਸ਼ਾਸਤਰੀ, ਪ੍ਰਿਸੀਪਲ ਡਾ.ਆਰ.ਕੇ. ਤੁੱਲੀ, ਪ੍ਰਿੰਸੀਪਲ ਜੇ. ਕੇ. ਚੌਹਾਨ, ਪ੍ਰਿੰਸੀਪਲ ਸ਼ੁਸੀਲਾ ਸ਼ਰਮਾ, ਪ੍ਰੇਮ ਭਾਰਤ, ਰਾਜੇਸ਼ ਸ਼ਰਮਾ, ਸੰਜੀਵ ਸ਼ਰਮਾ ਸਮੇਤ ਹੋਰ ਆਗੂ ਵੀ ਹਾਜਰ ਸਨ।      

FacebookTwitterEmailWhatsAppTelegramShare
Exit mobile version