ਇਨਸਾਫ਼ ਦੀ ਪ੍ਰਾਪਤੀ ਲਈ ਮੁਢਲੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ: ਪਰਮਿੰਦਰ ਸਿੰਘ ਸੈਣੀ।
ਗੁਰਦਾਸਪੁਰ, 12 ਨਵੰਬਰ (ਦੀ ਪੰਜਾਬ ਵਾਇਰ))। ਸਮੁੱਚੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਤੀ 31 ਅਕਤੂਬਰ ਤੋਂ ਲੈਕੇ 13 ਨਵੰਬਰ ਤੱਕ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਲਈ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ।ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਜੀ ਅਤੇ ਸੱਕਤਰ ਕਾਨੂੰਨੀ ਸੇਵਾਵਾ ਅਥਾਰਟੀ-ਕਮ-ਜੱਜ ਸੀਨੀਅਰ ਡਵੀਜ਼ਨ ਸਿਵਲ ਜੱਜ ਮਿਸ ਨਵਦੀਪ ਕੌਰ ਗਿੱਲ ਜੀ ਦੀ ਰਹਿਨੁਮਾਈ ਹੇਠ ਕਾਨੂੰਨੀ ਸਾਖਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਸਲਰ–ਕਮ- ਨੋਡਲ ਅਫਸਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦੱਸਿਆ ਕਿ ਇਸੇ ਮੁਹਿਮ ਤਹਿਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਅੱਜ ਸਾਈਕਲ ਰੈਲੀ ਕੱਢੀ ਗਈ ਹੈ। ਰੈਲੀ ਨੂੰ ਸਵੇਰੇ 6 ਵਜੇ ਹਰੀ ਝੰਡੀ ਪਰਮਿੰਦਰ ਸਿੰਘ ਸੈਣੀ, ਸਟੇਟ ਅਵਾਰਡੀ ,ਜ਼ਿਲ੍ਹਾ ਗਾਈਡੈਂਸ ਕਾਊਂਸਲਰ-ਕਮ-ਨੋਡਲ ਅਫ਼ਸਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਡਾਕਟਰ ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਮੰਨਣ ਸੈਣੀ ਆਡੀਟਰ ਚੀਫ਼ ਦੀ ਪੰਜਾਬ ਵਾਇਰ ਵੱਲੋਂ ਦਿੱਤੀ ਗਈ। ਰੈਲੀ ਦੀ ਸ਼ੁਰੂਆਤ ਗੁਰਦਾਸਪੁਰ ਦੇ ਕਲਾਨੌਰ ਰੋਡ ਤੋ ਕੀਤੀ ਗਈ ਤੇ ਸਮਾਪਤੀ 19 ਪਿੰਡਾਂ ਦੇ ਨਾਗਰਿਕਾਂ ਨੂੰ ਜਾਗਰੂਕ ਕਰਦਿਆਂ ਪਿੰਡ ਜੌੜਾ ਛੱਤੜਾ ਵਿਖੇ ਹੋਈ।
ਰੈਲੀ ਰਾਹੀ ਨਾਗਰਿਕਾਂ ਨੂੰ ਮੁਫ਼ਤ ਤੇ ਛੇਤੀ ਨਿਆਂ ਪ੍ਰਾਪਤ ਕਰਨ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਪੱਲਾ ਫੜਨ ਲਈ ਜਾਗਰੂਕ ਕੀਤਾ ਗਿਆ। ਪਿੰਡਾਂ ਦੇ ਨਾਗਰਿਕਾਂ ਵੱਲੋਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਕਾਨੂੰਨ ਦੀ ਜਾਣਕਾਰੀ ਨਾਲ ਹੀ ਇਨਸਾਫ਼ ਮਿਲ ਸਕਦਾ ਹੈ।