ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਘਰ ਆਈ.ਟੀ ਦਾ ਛਾਪਾ, ਫਾਰਮ ਹਾਊਸ ਅਤੇ ਕਰੱਸ਼ਰ ਤੇ ਵੀ ਛਾਪੇਮਾਰੀ

ਪਠਾਨਕੋਟ, 28 ਅਕਤੂਬਰ (ਦੀ ਪੰਜਾਬ ਵਾਇਰ)। ਇਨਕਮ ਟੈਕਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਪਠਾਨਕੋਟ ਦੇ ਹਲਕਾ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਘਰ, ਫਾਰਮ ਹਾਊਸ ਅਤੇ ਕਰੱਸ਼ਰ ‘ਤੇ ਛਾਪਾ ਮਾਰਿਆ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਕਈ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ‘ਤੇ ਵੀ ਇਨਕਮ ਟੈਕਸ ਦੇ ਛਾਪੇ ਪੈ ਰਹੇ ਹਨ।

ਸਾਬਕਾ ਵਿਧਾਇਕ ਜੋਗਿੰਦਰ ਪਾਲ ਆਪਣੇ ਕਾਰਜਕਾਲ ਦੌਰਾਨ ਅਕਸਰ ਸੁਰਖੀਆਂ ਵਿੱਚ ਰਹੇ। ਲੰਬੇ ਸਮੇਂ ਤੋਂ ਆਮਦਨ ਕਰ ਵਿਭਾਗ ਦੀ ਨਜ਼ਰ ਸਾਬਕਾ ਵਿਧਾਇਕ ‘ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਆਮਦਨ ਅਤੇ ਇਸ ਦੇ ਸਰੋਤਾਂ ‘ਤੇ ਸੀ। ਇਸ ਕਾਰਨ ਸ਼ੁੱਕਰਵਾਰ ਨੂੰ ਇਨਕਮ ਟੈਕਸ ਦੀ ਟੀਮ ਨੇ ਸੁਜਾਨਪੁਰ ਸਥਿਤ ਜੋਗਿੰਦਰ ਪਾਲ ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਟੀਮ ਉਸ ਦੇ ਕਰੱਸ਼ਰ, ਫਾਰਮ ਹਾਊਸ ‘ਤੇ ਵੀ ਪਹੁੰਚ ਗਈ ਹੈ। ਟੀਮ ਨੇ ਪਠਾਨਕੋਟ ਜ਼ਿਲੇ ‘ਚ ਵੀ ਉਸ ਦੇ ਕਈ ਨਜ਼ਦੀਕੀ ਲੋਕਾਂ ‘ਤੇ ਛਾਪੇਮਾਰੀ ਕੀਤੀ ਹੈ।

FacebookTwitterEmailWhatsAppTelegramShare
Exit mobile version