ਰਜਬਾਹੇ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

dead body

ਦੀਨਾਨਗਰ, 6 ਸਿਤੰਬਰ (ਮੰਨਣ ਸੈਣੀ)। ਦੀਨਾਨਗਰ ਹਲਕਾ ਅਧੀਨ ਪੈਂਦੇ ਪਿੰਡ ਕੁੰਡੇ ਨੇੜਿਓਂ ਲੰਘਦੇ ਰਜਬਾਹੇ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨੀਰਜ ਕੁਮਾਰ ਪੁੱਤਰ ਬੋਧ ਰਾਜ ਵਾਸੀ ਪਿੰਡ ਭਵਾਨੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪਿੰਡ ਦੇ ਨਾਲ ਲੱਗਦੇ ਅਹਾਤੇ ‘ਤੇ ਕੰਮ ਕਰਦਾ ਸੀ। ਉਹ 3 ਸਤੰਬਰ ਤੋਂ ਘਰੋਂ ਲਾਪਤਾ ਸੀ। ਜਿਸ ਦੀ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਭਾਲ ਵਿੱਚ ਲੱਗੇ ਹੋਏ ਸਨ। ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਅੱਜ ਸਵੇਰੇ ਲੰਘ ਰਹੇ ਲੋਕਾਂ ਨੇ ਪਿੰਡ ਕੁੰਡੇ ਨੇੜਿਓਂ ਲੰਘਦੇ ਰਜਬਾਹੇ ਵਿੱਚ ਲਾਸ਼ ਪਈ ਦੇਖੀ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਰਜਬਾਹੇ ‘ਚੋਂ ਬਾਹਰ ਕਢਵਾਇਆ ਅਤੇ ਆਸਪਾਸ ਦੇ ਲੋਕਾਂ ਨੂੰ ਇਸ ਦੀ ਸ਼ਨਾਖਤ ਕਰਨ ਲਈ ਸੂਚਨਾ ਦਿੱਤੀ। ਪਰ ਬਾਅਦ ‘ਚ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਨੀਰਜ ਨੂੰ ਕਿਸੇ ਨੇ ਮਾਰ ਕੇ ਸੁੱਟ ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

FacebookTwitterEmailWhatsAppTelegramShare
Exit mobile version