ਕੋਆਪ੍ਰੇਟਿਵ ਬੈਂਕ ਦੀਨਾਨਗਰ ਦੇ ਸਾਬਕਾ ਸਹਾਇਕ ਮੈਨੇਜ਼ਰ ਤੇ ਪੈਸੇ ਦੇ ਗਬਨ ਦੇ ਦੋਸ਼ਾ ਤਹਿਤ ਮਾਮਲਾ ਦਰਜ

ਆਪਣੇ ਖਾਤੇ ਵਿੱਚ ਬੈਲੇਸ ਨਾ ਹੁੰਦੇ ਹੋਏ ਵੀ ਕੱਢਵਾਉਂਦਾ ਰਿਹਾ ਪੈਸੇ, ਕਰੀਬ 26 ਲੱਖ ਦੀ ਦੇਨਦਾਣੀ ਬਾਕੀ

ਗੁਰਦਾਸਪੁਰ, 26 ਅਗਸਤ (ਮੰਨਣ ਸੈਣੀ)। ਕੋਆਪ੍ਰੇਟਿਵ ਬੈਂਕ ਦੀਨਾਨਗਰ ਦੀ ਬ੍ਰਾਂਚ ਵਿੱਚ ਸਹਾਇਕ ਮੈਨੇਜ਼ਰ ਤੈਨਾਤ ਰਹੇ ਬੈਂਕ ਕਰਮਾਰੀ ਤੇ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕਰਨ, ਬੈਂਕ ਨਾਲ ਗਬਨ ਕਰਨ ਦੇ ਦੋਸ਼ਾ ਤਹਿਤ ਥਾਨਾ ਦੀਨਾਨਗਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮਾਮਲਾ ਐਸ.ਪੀ ਪੀਬੀਆਈ/ ਹੋਮੀਸਾਇਡ ਅਤੇ ਫੋਰੈਂਸਿਸ ਗੁਰਦਾਸਪੁਰ ਵੱਲੋਂ ਕੀਤੀ ਗਈ ਤਫ਼ਤੀਸ਼ ਤੋਂ ਬਾਅਦ ਦਰਜ਼ ਕੀਤਾ ਗਿਆ ਹੈ।

ਇਸ ਸੰਬੰਧੀ ਧੀਰਜ ਮਹਾਜਨ ਸਹਾਇਕ ਮੈਨੇਜਰ ਕੋਆਪ੍ਰੇਟਿਵ ਬੈਂਕ ਗੁਰਦਾਸਪੁਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਸਾਬਕਾ ਸਹਾਇਕ ਮੈਨੇਜਰ ਜਸਪਾਲ ਸਿੰਘ ਪੁੱਤਰ ਸੰਗਤ ਸਿੰਘ ਵਾਸੀ ਨਵੀ ਅਬਾਅਵਾਂਖਾ ਤੇ ਇਹ ਮਾਮਲਾ ਦਰਜ਼ ਕੀਤਾ ਗਿਆ ਹੈ।

ਦਰਜ਼ ਮਾਮਲੇ ਵਿੱਚ ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਜਸਪਾਲ ਸਿੰਘ ਕੋਆਪ੍ਰੇਟਿਵ ਬੈਂਕ ਬ੍ਰਾਂਚ ਦੀਨਾਨਗਰ ਵਿੱਚ ਤਾਇਨਾਤ ਸਨ। ਉਨ੍ਹਾਂ ਵੱਲੋ ਸਾਲ 2006 ਤੋ ਮਿਤੀ 30.07.2012 ਤੱਕ ਆਪਣੇ ਸੇਵਿੰਗ ਖਾਤੇ ਵਿੱਚ ਉਵਰ ਡਰਾਫਟਿੰਗ ਕਰਕੇ ਅਤੇ ਆਪਣੇ ਖਾਤੇ ਵਿੱਚ ਬੇਲੇਸ ਨਾ ਹੁੰਦੇ ਹੋਏ ਬੈਂਕ ਵਿੱਚ ਰਕਮ ਲਗਭਗ 1,04,19,710. 52/ਰੁਪਏ ਕੱਢਵਾ ਕੇ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕਰਨ, ਬੈਂਕ ਨਾਲ ਗਬਨ ਕੀਤਾ ਗਿਆ ਹੈ। ਬੈਂਕ ਵਲੋਂ ਗਠਿਤ ਟੀਮ ਦੀ ਪੜਤਾਲ ਮੁਤਾਬਿਕ ਇਸ ਖਾਤੇ ਦੇ ਅਣਪੋਸਟਡ ਵਾਊਚਰਾਂ ਦੀ ਪੋਸਟਿੰਗ ਕਰਨ ਤੋਂ 26,11,503.52/ਰੂਪਏ ਜਸਪਾਲ ਸਿੰਘ ਵਲੋਂ ਬੈਂਕ ਦੀ ਦੇਣਦਾਰੀ ਦੇ ਦੋਸ ਸਾਹਮਣੇ ਆਉਦੇ ਹਨ।

FacebookTwitterEmailWhatsAppTelegramShare
Exit mobile version