ਭਾਰਤ-ਪਾਕ ਸਰਹਦ ਪਾਰ ਕਰਦੇ ਦੋ ਪਾਕਿਸਤਾਨੀ ਨਾਗਰਿਕ ਬੀਐਸਐਫ ਦੇ ਜਵਾਨਾਂ ਨੇ ਦਬੋਚੇ, ਫੋਨ ਅਤੇ ਪਾਕ ਕਰੰਸੀ ਬਰਾਮਦ

ਗੁਰਦਾਸਪੁਰ, 10 ਅਗਸਤ (ਮੰਨਣ ਸੈਣੀ)। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਵੱਲੋਂ ਡੇਰਾ ਬਾਬਾ ਨਾਨਕ ਟਾਊਨ ਦੀ ਚੌਕੀ ਦੇ ਨੇੜੇ ਤੋਂ ਘੁਸਪੈਠ ਕਰਦੇ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪਾਕਿਸਤਾਨੀਆਂ ਕੋਲੋਂ ਦੋ ਮੋਬਾਈਲ ਫੋਨ, 500 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ ਹੈ। ਜਿਸ ਦੀ ਪੁਸ਼ਟੀ ਗੁਰਦਾਸਪੁਰ ਵਿੱਚ ਤਾਇਨਾਤ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ ਹੈ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ 11.15 ਵਜੇ ਡੇਰਾ ਬਾਬਾ ਨਾਨਕ ਟਾਊਨ (ਬੀ.ਓ.ਪੀ.) ਵਿਖੇ ਤੈਨਾਤ ਕਿਸਾਨ ਗਾਰਡ ਪਾਰਟੀ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਕਰ ਰਹੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ ਜੋਂ ਕਰੀਬ 10 ਮੀਟਰ ਅੰਦਰ ਆ ਚੁੱਕੇ ਸਨ।

ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਜਵਾਨ ਹਨ। ਜਿਨ੍ਹਾਂ ਦੀ ਪਛਾਣ ਕਿਸ਼ਨ ਮਸੀਹ ਪੁੱਤਰ ਸਲਸ ਮਸੀਹ ਉਮਰ (26) ਸਾਲ ਅਤੇ ਰਬਿਜ਼ ਮਸੀਹ ਪੁੱਤਰ ਸਾਜਿਦ ਮਸੀਹ ਉਮਰ 18 ਸਾਲ ਦੋਵੇਂ ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਵਜੋਂ ਹੋਈ ਹੈ।

ਉਪਰੋਕਤ ਦੋਵਾਂ ਦੀ ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਿਸ ਵਿੱਚ ਰਬਿਜ਼ ਮਸੀਹ ਤੋਂ ਟੈਲੀਨੋਰ ਕੰਪਨੀ ਅਤੇ ਕਿਸ਼ਨ ਮਸੀਹ ਤੋਂ ਜੈਜ਼ ਕੰਪਨੀ ਦਾ ਫੋਨ ਬਰਾਮਦ ਹੋਇਆ ਹੈ। ਇਸ ਦੇ ਨਾਲ ਦੋਵਾਂ ਕੋਲੋਂ 500 ਪਾਕਿਸਤਾਨੀ ਰੁਪਏ, ਦੋ ਆਈਡੀ ਕਾਰਡ, 1 ਤੰਬਾਕੂ ਦਾ ਪੈਕਟ ਬਰਾਮਦ ਹੋਇਆ ਹੈ। ਬੀਐਸਐਫ ਤਰਫ਼ੋਂ ਉਪਰੋਕਤ ਦੋਵਾਂ ਨੂੰ ਮੁੱਢਲੀ ਪੁੱਛਗਿੱਛ ਲਈ ਡੀਸੀ (ਜੀ) ਦੀ ਟੀਮ ਕੋਲ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦੇ ਨਿਰਦੇਸ਼ਾਂ ’ਤੇ ਬੀਐਸਐਫ ਦੇ ਜਵਾਨ ਪੂਰੀ ਤਿਆਰੀ ਨਾਲ ਸਰਹੱਦ ਦੀ ਸੁਰੱਖਿਆ ਵਿੱਚ ਡਟੇ ਹੋਏ ਹਨ ਅਤੇ ਹਰ ਛੋਟੀ ਛੋਟੀ ਗਤਿਵਿਧੀ ਤੇ ਨਜ਼ਰ ਜਮਾਏ ਹਨ।

FacebookTwitterEmailWhatsAppTelegramShare
Exit mobile version