ਗੁਰਦਾਸਪੁਰ , 1 ਅਗਸਤ (ਮੰਨਣ ਸੈਣੀ) । ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਅਜ ਜਿਲਾ ਪਰਿਵਾਰ ਭਲਾਈ ਅਫਸਰ ਵਜੋ ਅਹੁਦਾ ਸੰਭਾਲ ਲਿਆ। ਵਰਨਣਯੋਗ ਹੈ ਕਿ ਡਾਕਟਰ ਅਠਵਾਲ ਜੋ ਕਿ ਸੀਨੀਅਰ ਮੈਡੀਕਲ ਅਫਸਰ ਕਲਾਨੋਰ ਤਾਇਨੈਤ ਹਨ, ਨੂੰ ਜਿਲਾ ਪਰਿਵਾਰ ਭਲਾਈ ਅਫਸਰ ਦਾ ਵਾਧੂ ਭਾਰ ਦਿਤਾ ਗਿਆ ਹੈ। ਅਜ ਉਨਾਂ ਸਟਾਫ ਮੈਂਬਰਾਂ ਦੀ ਮੀਟਿੰਗ ਕੀਤੀ ਅਤੇ ਹਿਦਾਇਤ ਕੀਤੀ ਕਿ ਵਿਭਾਗੀ ਟੀਚਿਆਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਸੁਖਵਿੰਦਰ ਕੋਰ, ਡੀਪੀਐਮ ਗੁਰਪ੍ਰੀਤ ਸਿੰਘ, ਕੰਮਿਉਨਿਟੀ ਮੋਬੀਲਾਇਜਰ ਅਮਨਦੀਪ ਸਿੰਘ ਹਾਜਰ ਸਨ
ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦਾ ਅਹੁਦਾ ਸੰਭਾਲਿਆ
