ਗੁਰਦਾਸਪੁਰ ਦੇ ਇਕ ਹੋਟਲ ਵਿੱਚ ਚਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਰੇਡ ਮਾਰ ਕੇ ਪੰਜ ਲੜਕੀਆਂ ਅਤੇ ਚਾਰ ਲੜਕੇ ਕੀਤੇ ਇਤਰਾਜਯੋਗ ਹਾਲਤ ਵਿੱਚ ਕਾਬੂ

ਕੁੱਲ 11 ਦੋਸ਼ੀਆਂ ਤੇ ਹੋਇਆ ਮਾਮਲਾ ਦਰਜ

ਗੁਰਦਾਸਪੁਰ, 30 ਜੁਲਾਈ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੀ.ਡੀ.ਰੋਡ ‘ਤੇ ਸਥਿਤ ਇਕ ਨਿਜੀ ਹੋਟਲ ਚ ਰੇਡ ਮਾਰ ਕੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 5 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਾਤਾਂ ‘ਚ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਹੋਟਲ ਪ੍ਰਬੰਧਕਾ ਸਮੇਤ ਕੁਲ 11 ਦੋਸ਼ੀਆਂ ਤੇ ਮਾਮਲਾ ਦਰਜ਼ ਕੀਤਾ ਗਿਆ ਹੈ।

ਇਸ ਸਬੰਧੀ ਪੁਸ਼ਟੀ ਕਰਦੇ ਹੋਏ ਥਾਣਾ ਸਿਟੀ ਦੇ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀਡੀ ਰੋਡ ‘ਤੇ ਏਵਨ ਲੈਬਾਟਰੀ ਦੇ ਉਪਰ ਪਹਿਲੀ ਮੰਜਿਲ ਸਥਿਤ ਈਟ ਵੈਲ ਰੈਸਟੋਰੈਟ ਵਿੱਚ ਦੇਹ ਵਪਾਰ ਦਾ ਧੰਦਾ ਚਲਦਾ ਹੈ। ਇਸ ਹੋਟਲ ਵਿੱਚ ਪਹਿਲਾਂ ਵੀ ਛਾਪੇਮਾਰੀ ਹੋ ਚੁੱਕੀ ਹੈ ਅਤੇ ਕਈ ਜੋੜੇ ਫੜੇ ਗਏ ਹਨ। ਜਿਸ ਦੇ ਚਲਦੇਂ ਉਨ੍ਹਾਂ ਵਲੋਂ ਸ਼ਨੀਵਾਰ ਨੂੰ ਉਕਤ ਧਾਂ ‘ਤੇ ਛਾਪਾ ਮਾਰਿਆ ਗਿਆ ਅਤੇ ਉਥੋਂ 5 ਲੜਕੀਆਂ ਅਤੇ 4 ਲੜਕੇ ਇਤਰਾਜ਼ਯੋਗ ਹਾਲਤ ‘ਚ ਮਿਲੇ। ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਹੋਟਲ ਪ੍ਰਬੰਧਕਾ ਸਮੇਤ ਕੁਲ 11 ਤੇ ਮਾਮਲਾ ਦਰਜ ਕੀਤਾ ਗਿਆ ਹੈ।

ਥਾਨਾ ਮੁੱਖੀ ਗੁਰਮੀਤ ਸਿੰਘ ਨੇ ਇਸ ਸੰਬੰਧੀ ਦੇਹ ਵਪਾਰ ਦੇ ਧੰਦੇ ਕਰਨ ਵਾਲਿਆਂ ਨੂੰ ਕੜੀ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜਿਸਮਫਿਰੋਸ਼ੀ ਦੇ ਕੰਮ ਧੰਦੇ ਬੰਦ ਕਰ ਦਿੱਤੇ ਜਾਣ। ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਸ਼ਹਿਰ ਵਿੱਚ ਇਹ ਕੁਝ ਨਹੀਂ ਹੋਣ ਦੇਣਗੇਂ ਅਤੇ ਸ਼ਹਿਰ ਅੰਦਰ ਰੇਡ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।

FacebookTwitterEmailWhatsAppTelegramShare
Exit mobile version