ਗੁਰਦਾਸਪੁਰ, 20 ਜੁਲਾਈ (ਮੰਨਣ ਸੈਣੀ)। ਸਿਹਤ ਵਿਭਾਗ ਵੱਲੋਂ ਗੁਰਦਾਸਪੁਰ ਦੇ ਸਿਵਲ ਸਰਜਨ ਬਦਲ ਦਿੱਤੇ ਗਏ ਹਨ। ਜਿਸ ਦੇ ਚਲਦਿਆਂ ਮੌਜੂਦਾ ਸਿਵਲ ਸਰਜਨ ਡਾ ਵਿਜੈ ਕੁਮਾਰ ਬੈਂਸ ਦੀ ਥਾਂ ਤੇ ਡਾ ਹਰਭਜਨ ਮਾਂਡੀ ਨੂੰ ਚਾਰਜ ਦੇ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਵਿਜੈ ਕੁਮਾਰ ਬੈਂਸ ਦਾ ਤਬਾਦਲਾ ਗੁਰਦਾਸਪੁਰ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਚਾਰਜ ਡਾਕਟਰ ਹਰਭਜਨ ਮਾਂਡੀ ਨੂੰ ਸੌਂਪ ਦਿੱਤਾ ਗਿਆ ਹੈ।
ਗੁਰਦਾਸਪੁਰ ਦੇ ਸਿਵਲ ਸਰਜਨ ਬਦਲੇ, ਡਾ ਵਿਜੈ ਦੀ ਥਾਂ ਤੇ ਡਾ ਹਰਭਜਨ ਮਾਂਡੀ ਸੰਭਾਂਲਣਗੇ ਚਾਰਜ
