ਗੁਰਦਾਸਪੁਰ, 20 ਜੁਲਾਈ ( ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ਾ ਵਿੱਚ ਗੁਰਦਾਸਪੁਰ ਦੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਗੁਰਦਾਸਪੁਰ ਦੇ ਮੌਜੂਦਾ ਐਸ.ਐਸ.ਪੀ ਹਰਜੀਤ ਸਿੰਘ (ਆਈ.ਪੀ.ਐਸ) ਦਾ ਤਬਾਦਲਾ ਹੁਣ ਬਤੌਰ ਐਸਐਸਪੀ ਲੁਧਿਆਣਾ ਰੂਰਲ ਵਿੱਖੇ ਕਰ ਦਿੱਤਾ ਗਿਆ ਹੈ ਅਤੇ ਲੁਧਿਆਣਾ ਰੂਰਲ ਦੇ ਐਸ.ਐਸ.ਪੀ ਦੀਪਕ ਹਿਲੋਰੀ (ਆਈ.ਪੀ.ਐਸ) ਨੂੰ ਗੁਰਦਾਸਪੁਰ ਦਾ ਚਾਰਜ ਸੌਪਿਆ ਗਿਆ ਹੈ। ਦੱਸਣਯੋਗ ਹੈ ਕਿ ਐਸਐਸਪੀ ਹਰਜੀਤ ਸਿੰਘ ਵੱਲੋਂ ਗੁਰਦਾਸਪੁਰ ਅੰਦਰ 1 ਅਪ੍ਰੈਲ 2022 ਨੂੰ ਚਾਰਜ਼ ਸੰਭਾਲਿਆ ਗਿਆ ਸੀ।
ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਦਾ ਹੋਇਆ ਤਬਾਦਲਾ, ਆਈ.ਪੀ.ਐਸ ਦੀਪਕ ਹਿਲੋਰੀ ਹੋਣਗੇਂ ਗੁਰਦਾਸਪੁਰ ਦੇ ਨਵੇਂ ਜ਼ਿਲ੍ਹਾ ਮੁੱਖੀ
