ਗੁਰਦਾਸਪੁਰ, 15 ਜੁਲਾਈ (ਦਿਨੇਸ਼ ਕੁਮਾਰ)-ਦੀਨਾਨਗਰ ਪੁਲਿਸ ਨੇ ਇਕ ਔਰਤ ਨੂੰ 3 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ | ਪੁਲਸ ਨੇ ਉਕਤ ਔਰਤ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਔਰਤ ਦੀ ਪਛਾਣ ਰਮੇਸ਼ ਕੁਮਾਰੀ ਵਾਸੀ ਪਿੰਡ ਡੀਡਾ ਸਾਂਸੀਆਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਯੂਸਫ ਮਸੀਹ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਡੀਡਾ ਮੋੜ ਹਾਈਵੇ ਬਾਈਪਾਸ ‘ਤੇ ਮੌਜੂਦ ਸਨ ਤਾਂ ਰਮੇਸ਼ ਕੁਮਾਰੀ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਉਸ ਦੀ ਮਹਿਲਾ ਹੌਲਦਾਰ ਰਾਜਵੰਤ ਕੌਰ ਨੇ ਤਲਾਸ਼ੀ ਲਈ ਤਾਂ ਉਸ ਦੀ ਚੁਨਾਰੀ ਦੀ ਨੁੱਕਰ ਨੱਕ ‘ਚ ਇਕ ਪਾਰਦਰਸ਼ੀ ਪਲਾਸਟਿਕ ਦੇ ਲਿਫਾਫੇ ‘ਚ ਰੱਖੀ 3 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ‘ਤੇ ਪੁਲਸ ਨੇ ਉਕਤ ਔਰਤ ਨੂੰ ਕਾਬੂ ਕਰ ਲਿਆ।
ਦੀਨਾਨਗਰ ਪੁਲਿਸ ਨੇ ਇੱਕ ਔਰਤ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ
