ਕੱਲ ਦੁਬਾਰਾ ਹੋਵੇਗਾ ਭਗਵੰਤ ਮਾਨ ਦਾ ਵਿਆਹ, ਬੇਹੱਦ ਸਾਦੇ ਸਮਾਗਮ ਵਿੱਚ ਡਾ ਗੁਰਪ੍ਰੀਤ ਕੌਰ ਨਾਲ ਫੇਰੇ ਲੈਣਗੇ ਮੁੱਖਮੰਤਰੀ ਮਾਨ

ਚੰਡੀਗੜ੍ਹ, 6 ਜੁਲਾਈ,( ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਇੱਕ ਹੋਰ ਇਤਿਹਾਸ ਸਿਰਜਣ ਜਾ ਰਹੇ ਹਨ। ਕੱਲ ਵੀਰਵਾਰ 7 ਜੁਲਾਈ ਨੂੰ ਉਹ ਫੇਰ ਵਿਆਹ ਕਰਵਾਉਣ ਜਾ ਰਹੇ ਹਨ। ਮੁੱਖ ਮੰਤਰੀ ਹੁੰਦਿਆਂ ਵਿਆਹ ਕਰਵਾਉਣ ਵਾਲੇ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ।

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾ: ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ।

ਵਿਆਹ ਸਮਾਗਮ ਬਿਲਕੁਲ ਸਾਦਾ ਅਤੇ ਪਰਿਵਾਰਕ ਮੈਂਬਰਾਂ ਲਈ ਰੱਖ਼ਿਆ ਗਿਆ ਹੈ ਪਰ ਵੱਡੀ ਜਾਣਕਾਰੀ ਇਹ ਹੈ ਕਿ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ  ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।

ਜ਼ਿਕਰਯੋਗ ਹੈ ਕਿ ਇਹ ਸ: ਮਾਨ ਦਾ ਦੂਜਾ ਵਿਆਹ ਹੋਵੇਗਾ।  ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ।  ਉਨ੍ਹਾਂ ਦੇ ਪਹਿਲੇ ਵਿਆਹ ਵਿੱਚੋਂ ਦੋ ਬੱਚੇ, ਇਕ ਲੜਕਾ ਅਤੇ ਲੜਕੀ ਹਨ, ਜੋ ਅਮਰੀਕਾ ਰਹਿੰਦੇ ਹਨ। ਜਿਹੜੇ ਉਨ੍ਹਾਂ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵੇਲੇ ਵਿਦੇਸ਼ ਤੋਂ ਉਚੇਚੇ ਤੌਰ ’ਤੇ ਆਏ ਸਨ।

FacebookTwitterEmailWhatsAppTelegramShare
Exit mobile version