ਡੇਰਾ ਬਾਬਾ ਨਾਨਕ (ਬਟਾਲਾ), 4 ਜੁਲਾਈ । ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਵਿੱਚ ਸੋਮਵਾਰ ਸਵੇਰੇ ਬੱਸ ਸਟੈਂਡ ਅਤੇ ਐਸਡੀਐਮ ਦਫ਼ਤਰ ਦੇ ਗੇਟ ’ਤੇ ਖਾਲਿਸਤਾਨੀ ਪੋਸਟਰ ਲੱਗੇ ਮਿਲੇ। ਇਨ੍ਹਾਂ ਪੋਸਟਰਾਂ ਦੇ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸੂਚਨਾ ਮਿਲਣ ’ਤੇ ਪੰਜਾਬ ਪੁਲੀਸ ਅਤੇ ਐਸਐਸਜੀ ਦੇ ਜਵਾਨ ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ’ਤੇ ਪੁੱਜੇ ਅਤੇ ਇਲਾਕੇ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਖਾਲਿਸਤਾਨੀ ਪੋਸਟਰ ਉਤਾਰ ਦਿੱਤੇ। ਇਸ ਦੇ ਨਾਲ ਹੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ।
ਡੇਰਾ ਬਾਬਾ ਨਾਨਕ ਵਿੱਚ ਲੱਗੇ ਖਾਲਿਸਤਾਨੀ ਪੋਸਟਰ,ਪੁਲੀਸ ਅਤੇ ਐਸਐਸਜੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਮੁਆਇਨਾ
