ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਵਰਤੋਂ ਤੇ ਮੁਕੰਮਲ ਤੌਰ ਤੇ ਪਾਬੰਧੀ- ਵਧੀਕ ਡਿਪਟੀ ਕਮਿਸ਼ਨਰ (ਜ)

Banned

ਗੁਰਦਾਸਪੁਰ , 1 ਜੁਲਾਈ ( ਮੰਨਣ ਸੈਣੀ )। ਭਾਰਤ ਸਰਕਾਰ ਵੱਲੋਂ ਮਿਤੀ 1 -7- 2022  ਤੋਂ ਦੇਸ਼ ਭਰ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ , ਸਟੋਰੇਜ਼ ਅਤੇ ਵਰਤੋਂ ਤੇ ਮੁਕੰਮਲ ਤੌਰ ਤੇ ਪਾਬੰਧੀ ਲਗਾ ਦਿੱਤੀ ਗਈ । ਇਸ ਸਬੰਧੀ ਦੇਸ਼ ਦੇ ਹਰੇਕ ਸੂਬੇ ਨੂੰ ਭਾਰਤ ਸਰਕਾਰ ਵੱਲੋਂ ਇਹਨਾਂ ਹਦਾਇਤ ਅਨੁਸਾਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ  10/140/2022/ STE-5 ਮਿਤੀ 6-6-2022 ਰਾਹੀਂ  ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਵਰਤੋਂ ਤੇ ਮੁਕੰਮਲ ਤੌਰ ਤੇ ਪਾਬੰਧੀ ਲਗਾਉਣ ਸਬੰਧੀ ਹਦਾਇਤਾਂ  ਨੂੰ ਇੰਨ-ਬਿੰਨ  ਲਾਗੂ ਕਰਨ ਲਈ ਕਿਹਾ ਗਿਆ  ਹੈ । ਜਿਸ ਉਪਰੰਤ ਅੱਜ ਮਿਤੀ 1-7-2022 ਨੂੰ ਸ੍ਰੀਮਤੀ ਅਮਨਦੀਪ ਕੌਰ , ਵਧੀਕ ਡਿਪਟੀ ਕਮਿਸ਼ਨਰ (ਜ) , ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਵਿਖੇ ਮੀਟਿੰਗ ਕਾਰਵਾਈ ਗਈ ਜਿਸ ਵਿੱਚ ਜ਼ਿਲ੍ਹੇ ਦੀਆਂ ਮਿਊਸੀਪਲ ਕਮੇਟੀਆਂ ਦੇ ਕਾਰਜਸਾਧਕ ਅਫਸਰਾਂ ਨੂੰ  ਸਬੰਧਤ ਹੁਕਮ ਲਾਗੂ ਕਰਨ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਸਬੰਧੀ ਨਿਰਦੇਸ਼ ਦਿੱਤੇ ਗਏ । ਮੀਟਿੰਗ ਦੌਰਾਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ. ਇੰਜੀ : ਵਿਨੋਦ ਕੁਮਾਰ, ਵੀ ਮੌਜੂਦ ਸਨ ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹਨਾਂ ਸਿੰਗਲ ਯੂਜ਼ ਪਲਾਸਟਿ ਆਈਟਮਾਂ ਨੂੰ 01-07-2022 ਤੋਂ ਪੂਰਨ ਤੇ ਬੈਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਈਅਰ ਬੱਡ , ਪਲਾਸਟਿਕ ਪਲੇਟ , ਕੱਪ ਗਲਾਸ, ਪਲਾਸਟਿਕ ਫੋਰਕ , ਸਪੂਨ , ਨਾਈਫ, ਸਟਰਾਅ, ਟ੍ਰੇਅ , ਰੇਪਿੰਗ /ਪੈਕਿੰਗ ਫਿਲਮ ਆਫ ਸਵੀਟ ਬਾਕਸ, ਇੰਵੀਟੇਸ਼ਨ ਕਾਰਡ , ਸਿਗਰੇਟ ਪੈਕੇਟ, ਪਲਾਸਟਿਕ , ਪਲਾਸਟਿਕ /ਪੀ.ਵੀ.ਸੀ. ਬੈਨਰ 100 ਮਾਈਕਰੋਨ ਤੋਂ ਘੱਟ ਅਤੇ ਪਲਾਸਟਿਕ ਕੈਰੀ ਬੈਗਜ਼ ਆਦਿ  ਸ਼ਾਮਲ ਹਨ ।

FacebookTwitterEmailWhatsAppTelegramShare
Exit mobile version