ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਮਾਨ ਨੇ ਜਿੱਤ ਕੀਤੀ ਦਰਜ

ਸੰਗਰੂਰ, 26 ਜੂਨ 2022 – ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਮਾਨ ਨੇ ਜਿੱਤ ਦਰਜ ਕੀਤੀ ਹੈ। ਸਿਮਰਨਜੀਤ ਮਾਨ ਨੇ ਪੂਰੇ ਫਸਵੇਂ ਮੁਕਾਬਲੇ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾਇਆ।

ਬੀਜੇਪੀ ਦੇ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਜੀਤ ਕੌਰ ਅਤੇ ਕਾਂਗਰਸ ਦੇ ਦਲਵੀਰ ਗੋਲਡੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਦੌਰ ‘ਚ ਹੀ ਪਛੜ ਗਏ ਸੀ ਜੋ ਕਿ ਵੋਟਾਂ ਦੀ ਪੂਰੀ ਗਿਣਤੀ ਦੌਰਾਨ ਮੁਕਾਬਲੇ ‘ਚ ਆ ਹੀ ਨਹੀਂ ਸਕੇ। ਸਗੋਂ ਪੂਰਾ ਮੁਕਾਬਲਾ ਸਿਮਰਨਜੀਤ ਮਾਨ ਅਤੇ ਗੁਰਮੇਲ ਘਰਾਚੋਂ ਵਿਚਕਾਰ ਹੀ ਰਿਹਾ। ਕਈ ਵਾਰ ਅਜਿਹਾ ਮੌਕਾ ਆਇਆ ਜਦੋਂ ਗੁਰਮੇਲ ਘਰਾਚੋਂ ਸਿਮਰਨਜੀਤ ਮਾਨ ਤੋਂ ਅੱਗੇ ਨਿੱਕਲੇ ਪਰ ਜ਼ਿਆਦਾ ਤਰ ਮਾਨ ਹੀ ਪੂਰੀ ਗਿਣਤੀ ਦੌਰਾਨ ਲੀਡ ‘ਚ ਰਹੇ ਅਤੇ ਅਖੀਰ ਉਨ੍ਹਾਂ ਨੇ ਜਿੱਤ ਦਰਜ ਕੀਤੀ।

FacebookTwitterEmailWhatsAppTelegramShare
Exit mobile version