ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਬਰਸੀ ਮੌਕੇ ਬੁੱਤ ਤੇ ਸਰਧਾ ਤੇ ਫੁੱਲ ਅਰਪਨ

ਗੁਰਦਾਸਪੁਰ, 13 ਜੂਨ ( ਮੰਨਣ ਸੈਣੀ)। ਡਾ: ਸੁਖਮਿੰਦਰ ਕੌਰ, ਜਿਲ੍ਹਾ ਆਯੁਰਵੈਦਿਕ ਅਫਸਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਪਿੰਡ ਮਹਿਤਾ ਚੈਂਕ ਵਿਖ 25ਵੀਂ ਬਰਸੀ ਮਨਾਈ ਗਈ ਤੇ ਉਨ੍ਹਾ ਦੇ ਬੁੱਤ ਤੇ ਫੁੱਲ ਅਰਪਨ ਕੀਤੇ । ਇਸ ਮੌਕੇ ਸਮੇਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਸ਼ਹੀਦ ਨੂੰ ਯਾਦ ਕੀਤਾ। 

ਉਹਨਾ ਅੱਗੇ ਦਸਿਆ ਕਿ ਅੱਜ ਪ੍ਰੀਵਾਰ ਵੱਲੋ ਕੈਪਟਨ ਮਨਵਿੰਦਰ ਸਿੰਘ ਭਿੰਡਰ ਜੋ ਕਿ 13 ਜੂਨ 1997 ਨੂੰ ਦਿੱਲੀ ਦੇ ਉਪਹਾਰ  ਸਿਨਮੇ ਵਿਚ ਅੱਗ ਲਗਣ ਕਾਰਨ ਲੋਕਾਂ ਦੀਆਂ ਜਾਨਾ ਬਚਾਉਦਾ ਹੋਇਆ ਆਪਨੀ ਪਤਨੀ ਤੇ ਬੱਚੇ ਸਮੇਤ ਸ਼ਹੀਦ ਹੋ ਗਿਆ ਸੀ । ਉਸ ਦੀ ਯਾਦ ਵਿਚ ਉਸਦੇ ਬੁੱਤ ਤੇ ਹਰ ਸਾਲ ਵਾਂਗ ਫੁਲ ਮਾਲਾ ਚੜਾ ਕੇ ਸਰਧਾਂਜਲੀ ਭੇਟ ਕੀਤੀ ਗਈ ।

ਜਿਕਰਯੋਗ ਹੈ ਕਿ ਉਪਹਾਰ ਸਿਨਮਾ ਦਿੱਲੀ ਵਿਖੇ ਵਾਪਰੇ ਭਿਆਨਕ ਅਗਨੀਕਾਂਡ ਵਿਚ 150 ਲੋਕਾਂ ਦੀਆਂ ਜਿੰਦਗੀਆਂ ਨਿਰਸਵਾਰਥ ਹੋ ਕੇ ਬਚਾਈਆਂ ਸਨ । ਇਸ ਦੌਰਾਨ ਆਪਣੀ ਅਤੇ 4 ਸਾਲਾ ਪੱਤਰ ਪ੍ਰਭਸਿਮਰਨ ਸਿੰਘ ਅਤੇ ਪਤਨੀ ਜੋਤ ਸਰੂਪ ਕੌਰ ਦੀ ਜਾਨ ਚਲੀ ਗਈ ਸੀ।

Exit mobile version