ਗੁਰਦਾਸਪੁਰ: ਮੁਰੰਮਤ ਦੇ ਚਲਦਿਆਂ ਕੱਲ ਇਹਨਾਂ ਇਲਾਕਿਆਂ ਅੰਦਰ ਸਵੇਰੇ 9 ਤੋਂ ਸ਼ਾਮ 5 ਪੰਜ ਵਜ਼ੇ ਤੱਕ ਬਿਜਲੀ ਰਹੇਗੀ ਬੰਦ

ਇੰਜ ਜਤਿੰਦਰ ਸ਼ਰਮਾ

ਗੁਰਦਾਸਪੁਰ 6 ਜੂਨ, 2022 (ਮੰਨਣ ਸੈਣੀ)। ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਮਿਤੀ 7 ਜੂਨ, 2022 ਦਿਨ ਮੰਗਲਵਾਰ ਸਵੇਰੇ 9 ਵਜ਼ੇ ਤੋਂ ਸ਼ਾਮ 5 ਵਜ਼ੇ ਤੱਕ ਬੰਦ ਰਹੇਗੀ। ਵਧੀਕ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਪੀ. ਐਂਡ ਐਮ. ਵਲੋਂ 220 ਕੇ. ਵੀ. ਸਬ ਸਟੇਸ਼ਨ ਤੋਂ 66 ਕੇ ਵੀ ਰਣਜੀਤ ਬਾਗ਼ ਦੀ ਜਰੂਰੀ ਮੁਰੰਮਤ ਕਰਨ ਲਈ 66 ਕੇ. ਵੀ. ਰਣਜੀਤ ਬਾਗ਼ ਗਰਿੱਡ ਤੋਂ ਚਲਣ ਵਾਲੇ ਸਾਰੇ ਫੀਡਰ ਜਿਵੇਂ 11 ਕੇ. ਵੀ. ਮਿਲਕ ਪਲਾਂਟ,ਬੇਅੰਤ ਕਾਲਜ ਫੀਡਰ, ਆਈ. ਟੀ. ਆਈ. ਫੀਡਰ, ਜੀ ਐੱਸ ਨਗਰ ਫੀਡਰ, ਪੁੱਡਾ ਕਲੋਨੀ ਫੀਡਰ , ਸਾਹੋਵਾਲ ਫੀਡਰ ਅਤੇ ਏ. ਪੀ. ਫੀਡਰ ਨਾਨੋ ਨੰਗਲ, ਮੋਖਾ ਫੀਡਰ, ਖਰਲ ਫੀਡਰ ਪ੍ਰਭਾਵਿਤ ਰਹਿਣਗੇ।

ਇਸ ਤੋਂ ਇਲਾਵਾ 66 ਕੇ. ਵੀ. ਨਿਊ ਗੁਰਦਾਸਪੁਰ ਤੋਂ ਫੀਡਰ ਬਾਬਾ ਟਹਿਲ ਸਿੰਘ, ਗੋਲ ਮੰਦਰ,.ਤੇ ਇਮਪਰੁਵਮੈਂਟ ਟਰੱਸਟ ਵੀ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ., ਪਾਵਰਕਾਮ ਦਿਹਾਤੀ ਉਪ ਮੰਡਲ ਗੁਰਦਾਸਪੁਰ ਇੰਜ: ਜਤਿੰਦਰ ਸ਼ਰਮਾ ਵਲੋਂ ਦਿੱਤੀ ਗਈ।

FacebookTwitterEmailWhatsAppTelegramShare
Exit mobile version