ਕੱਲ੍ਹ ਪੰਜਾਬ ਆ ਰਹੇ ਰਾਹੁਲ ਗਾਂਧੀ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇਂ ਦੁੱਖ ਸਾਂਝਾ

ਚੰਡੀਗੜ੍ਹ, 6 ਜੂਨ (ਦ ਪੰਜਾਬ ਵਾਇਰ)। ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸੁੱਭਦੀਪ ਸਿੰਘ ਮੂਸੇਵਾਲਾ ( ਸਿੱਧੂ ਮੂਸੇਵਾਲਾ) ਦੇ ਪਿੰਡ ਵਿੱਖੇ ਕੱਲ੍ਹ ਕਾਂਗਰਸੀ ਆਗੂ ਅਤੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਹੁੰਚ ਰਹੇ ਹਨ। ਜਿੱਥੇ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇਂ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦਾ ਅੱਠ ਤਰੀਕ ਨੂੰ ਭੋਗ ਹੈ। ਮੂਸੇਵਾਲਾ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸਨ। ਉਨ੍ਹਾਂ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਵਿਧਾਨਸਭਾ ਦੀ ਚੋਣ ਲੜੀ ਸੀ।

FacebookTwitterEmailWhatsAppTelegramShare
Exit mobile version