ਗੁਰਦਾਸਪੁਰ: ਜੇਲ ਰੋਡ ਤੇ ਸਥਿਤ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ

ਦੁਕਾਨ ਤੇ ਲੱਗੀ ਅੱਗ ਫੋੋਟੋ- ਦੀਪਕ ਮਹਾਜਨ

ਗੁਰਦਾਸਪੁਰ, 29 ਮਈ (ਮੰਨਣ ਸੈਣੀ)। ਐਤਵਾਰ ਨੂੰ ਗੁਰਦਾਸਪੁਰ ਦੇ ਜੇਲ ਰੋਡ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਅੱਗ ਗਈ। ਅੱਗ ਨੂੰ ਕਾਬੂ ਪਾਉਣ ਵਿੱਚ ਫਾਇਰ ਬ੍ਰਿਗੇੜ ਦੇ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਕਾਫੀ ਹੱਦ ਤੱਕ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ।

ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ ਜੇਲ ਰੋੜ ਸਥਿਤ ਡੋਮੀਨੇਜ ਦੇ ਸਾਹਮਣੇ ਸਥਿਤ ਸਤੀਸ਼ ਟਰੇਡਿਂਗ ਕੰਪਨੀ (ਬਿੱਟੂ ਦੀ ਹੱਟੀ) ਦੀ ਦੁਕਾਨ ਨੂੰ ਅੱਗ ਲੱਗ ਲਈ। ਖਬਰ ਲਿੱਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੋਕੇ ਤੇ ਪਹੁੰਚ ਚੁਕਿਆਂ ਸਨ ਅਤੇ ਚੌਧੀ ਗੱਡੀ ਰਵਾਨਾ ਰਹੋ ਰਹੀ ਸੀ। ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਹੈ ਅਤੇ ਹਾਲੇ ਨੁਕਸਾਨ ਦਾ ਅਨੁਮਾਨ ਨਹੀ ਲਗਾਇਆ ਜਾ ਸਕਿਆ।

FacebookTwitterEmailWhatsAppTelegramShare
Exit mobile version