ਮਾਂ ਨੂੰ ਮਹਿੰਗੀ ਪੈ ਗਈ ਪੁੱਤਰ ਨੂੰ ਰੋਟੀ ਖੁਆਉਣੀ: ਨੂੰਹ ਤੇ ਲਗਾਏ ਸੱਸ ਨੇ ਕੁੱਟਮਾਰ ਦੇ ਦੋਸ਼

ਦੋਸ਼ ਲਗਾਉਂਦੀ ਹੋਈ ਮਾਂ ਗਿਆਨੋਂ ਦੇਵੀ

ਗੁਰਦਾਸਪੁਰ, 18 ਮਈ (ਮੰਨਣ ਸੈਣੀ)। ਗੁਰਦਾਸਪੁਰ ਦੀ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਰੋਟੀ ਖੁਆਊਣੀ ਮਹਿੰਗੀ ਪੈ ਗਈ ਅਤੇ ਇੱਕ ਸੱਸ ਮੁਤਾਬਿਕ ਉਸ ਦੀ ਨੂੰਹ ਅਤੇ ਉਸ ਦੀ ਧੀ (ਪੋਤਰੀ) ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। । ਕੁੱਟਮਾਰ ਇੱਨੀ ਕੀਤੀ ਗਈ ਕਿ ਮਾਂ ਨੂੰ ਹਸਪਤਾਲ ਦਾਖਿਲ ਕਰਵਾਉਣਾ ਪੈ ਗਿਆ। ਮਾਮਲਾ ਗੁਰਦਾਸਪੁਰ ਦੇ ਥਾਨਾ ਸਦਰ ਅਧੀਨ ਪੈਂਦੇ ਪਿੰਡ ਆਲੇ ਚੱਕ ਦਾ ਹੈ।

ਜੇਰੇ ਇਲਾਜ਼ ਬਜ਼ੁਰਗ ਔਰਤ ਗਿਆਨੋ ਦੇਵੀ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਹਾਲ ਹੀ ਵਿੱਚ ਉਸਨੇ ਕੰਮ ਤੋਂ ਘਰ ਪਰਤੇ ਅਤੇ ਆਪਣੇ ਪੁੱਤਰ ਨੂੰ ਰੋਟੀ ਖੁਆਈ ਸੀ । ਜਿਸ ਕਾਰਨ ਉਸ ਦੀ ਨੂੰਹ ਨੇ ਆਪਣੀ ਧੀ ( ਪੋਤਰੀ) ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਆਪਣੇ ਪੁੱਤਰ ਨੂੰ ਭੁੱਖਾ ਨਾ ਵੇਖ ਸਕੀ । ਉਸ ਨੇ ਦੱਸਿਆ ਕਿ ਉਸ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਹ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।

ਬਜ਼ੁਰਗ ਗਿਆਨੋਂ ਦੇਵੀ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਸ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਹ ਸਹਾਰ ਜਾਂਦੀ ਹੈ। ਉਸਨੇ ਦੋਸ਼ ਲਗਾਏ ਕਿ ਉਸਦੀ ਨੂੰਹ ਨੇ ਪੈਖਾਨਾ ਬਣਾਉਣ ਲਈ ਰੱਖੇ ਪੈਸੇ ਵੀ ਉਸ ਤੋਂ ਲੈ ਲਏ। ਉਸ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

FacebookTwitterEmailWhatsAppTelegramShare
Exit mobile version