ਚੰਡੀਗੜ੍ਹ- 14 ਮਈ 2022 (ਦ ਪੰਜਾਬ ਵਾਇਰ)। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਫੇਸਬੁੱਕ ਤੇ ਲਾਈਵ ਹੋ ਕੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਤੇ ਇਲਜ਼ਾਮ ਲਗਾਉਣ ਤੋਂ ਬਾਅਦ ਪਾਰਟੀ ਨੂੰ ਅਲਵਿਦਾ ਕਹਿਣ ਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰ ਕਿਹਾ ਕਿ ਜਾਖੜ ਉਹ ਸੋਨੇ ਦਾ ਗਹਿਣਾ ਹੈ, ਜਿਸਨੂੰ ਕਾਂਗਰਸ ਨਾ ਗਵਾਵੇ, ਕਿਸੇ ਵੀ ਮਸਲੇ ਦਾ ਹੱਲ ਟੇਬਲ ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।
ਜਾਖੜ ਦੇ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਦੱਸਿਆ ਜਾਖੜ ਸੋਨੇ ਦਾ ਗਹਿਣਾ ਨਾ ਗਵਾਵੇ ਕਾਂਗਰਸ
