ਗੁਰਦਾਸਪੁਰ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਰੱਖਣ ਲਈ ਨਾਈਟ ਕਲੀਨਰ ਅਭਿਆਨ ਸ਼ੁਰੂ

ਗੁਰਦਾਸਪੁਰ, 13   ਮਈ (ਮੰਨਣ ਸੈਣੀ) ।ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ/ਸ਼ਹਿਰੀ ਵਿਕਾਸ)ਦੀ ਹਾਜ਼ਰੀ ‘ਚ ਨਗਰ ਕੌਸ਼ਲ ਗੁਰਦਾਸਪੁਰ ਵਲੋ ਨਾਈਟ ਕਲੀਨਰ ਅਭਿਆਨ ਸ਼ੁਰੂ ਕੀਤਾ ਗਿਆ ਤੇ ਸ਼ਹਿਰ ਦੇ ਬਜ਼ਾਰਾਂ ਅਤੇ ਵਾਰਡਾਂ ਦੀ ਸਫ਼ਾਈ ਕੀਤੀ ਗਈ।

ਗੁਰਦਾਸਪੁਰ ਦੀ ਵਧਿਕ ਡਿਪਟੀ ਕਮਿਸ਼ਨਰ ਡਾ.ਅਮਨਦੀਪ ਕੌਰ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏ.ਡੀ.ਸੀ.ਡਾ ਅਮਨਦੀਪ ਕੋਰ ਨੇ ਦੱਸਿਆ ਕਿ ਅਸੀਂ ਜਿਲ੍ਹਾ ਗੁਰਦਾਸਪੁਰ ਵਿੱਚ ਨਾਈਟ ਕਲੀਨਰ ਭਾਵ ਰਾਤ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਇਹ ਹੈ ਕਿ ਜੋ ਡੰਪ ਰਾਤ ਨੂੰ ਇਕੱਠਾ ਹੋ ਜਾਂਦਾ ਹੈ, ਉਸ ਨੂੰ ਚੁੱਕਣ ਵਿਚ ਸਾਨੂੰ ਸਹੂਲਤ ਮਿਲਦੀ ਹੈ ਕਿਉਂਕਿ ਫਿਰ ਦਿਨ ਵਿਚ ਉਹੀ ਕੰਮ ਇਕੱਠਾ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਹੁਣ ਇਹ ਕੰਮ ਰਾਤ ਨੂੰ ਕੀਤਾ ਜਾਵੇਗਾ ਅਤੇ ਸਫ਼ਾਈ ਵੀ ਕੀਤੀ ਜਾਵੇਗੀ | ਦਿਨ ਵੇਲੇ ਉਨ੍ਹਾਂ ਦੱਸਿਆ ਕਿ ਨਗਰ ਕੌਾਸਲ ਦੇ ਅਧਿਕਾਰੀ ਰਾਤ ਅਤੇ ਸਵੇਰੇ ਦੋਵੇਂ ਵਾਰਡਾਂ ਅਤੇ ਨਗਰ ਕੌਂਸਲ ਦੇ ਵਾਰਡਾਂ ਦੀ ਸਫ਼ਾਈ ਕਰਨਗੇ, ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਨੂੰ ਐੱਨ.ਜੀ.ਟੀ. ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਰਾਤ ਸਮੇਂ ਵੀ ਸਫ਼ਾਈ ਦਾ ਨਿਯਮ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਰੱਖਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਸ਼ਹਿਰ ਨੂੰ  ਹੋਰ ਸਾਫ ਸੁਥਰਾ ਰੱਖਣ ਲਈ ਯਤਨ ਕੀਤੇ ਜਾਣਗੇ।

FacebookTwitterEmailWhatsAppTelegramShare
Exit mobile version