ਚੰਡੀਗੜ੍ਹ, 11 ਮਈ (ਦੇ ਪੰਜਾਬ ਵਾਇਰ)। ਪੰਜਾਬ ਅੰਦਰ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰ ਚੁੱਕੇ ਲੋਕਾਂ, ਜਿਸ ਵਿਚ ਰਾਜਨੀਤਿਕ ਲੋਕਾਂ, ਅਫਸਰਾਂ ਅਤੇ ਰਸੂਖਦਾਰ ਵੀ ਸ਼ਾਮਿਲ ਹਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਅਪੀਲ ਰਾਹੀ ਸਮਾਂ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਉਹ ਅਪੀਲ ਕਰਦੇ ਨੇ 31 ਮਈ ਤੱਕ ਆਪਣੇ ਨਾਜਾਇਜ਼ ਕਬਜ਼ੇ ਛੱਡ ਕੇ ਜ਼ਮੀਨ ਸਰਕਾਰਾਂ ਨੂੰ ਦੇ ਦੇਣ ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਨੇ। ਦੱਸਣਯੋਗ ਹੈ ਕਿ ਪੰਜਾਬ ਅੰਦਰ ਆਮ ਲੋਕਾਂ, ਰਾਜਨੀਤਿਕ ਆਗੂਆ, ਅਫਸਰਸ਼ਾਹੀ ਅਤੇ ਰਸੂਖਦਾਰ ਲੋਕਾਂ ਵੱਲੋਂ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਨੂੰ ਛੁਡਾਉਣ ਲਈ ਸਰਕਾਰ ਵੱਲੋਂ ਸਰਕਾਰ ਵੱਲੋਂ ਮੁਹਿੰਮ ਛੇੜੀ ਗਈ ਹੈ।
ਅਪੀਲ ਰਸਤੇ ਮੁੱਖ ਮੰਤਰੀ ਨੇ ਦਿੱਤਾ 31 ਮਈ ਦਾ ਸਮਾਂ, ਛੱਡ ਦਵੋ ਨਾਜਾਇਜ਼ ਕਬਜ਼ੇ
