ਪੰਜਾਬ ਦੇ ਮੁੱਖ ਮੰਤਰੀ, ਗਵਰਨਰ, ਧਾਰਮਿਕ ਸਥਾਨਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਸੁਲਤਾਨਪੁਰ ਲੋਧੀ, 27 ਅਪ੍ਰੈਲ । ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ, ਹੋਰ ਉੱਚ ਅਧਿਕਾਰੀਆਂ ਅਤੇ ਰੇਲਵੇ ਸਟੇਸ਼ਨਾਂ ਅਤੇ ਕਈ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਇਕ ਖਤ ਮਿਲਿਆ ਹੈ। ਜਿਸ ਨੂੰ ਕੋਈ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ‘ਤੇ ਕੋਈ ਅਗਿਆਤ ਵਿਅਕਤੀ ਰੇਲਵੇ ਸਟੇਸ਼ਨ ਦੇ ਲੈਟਰ ਬਾਕਸ ‘ਚ ਰੱਖ ਕੇ ਗਿਆ ਸੀ ਜੋ ਕੇ ਰੇਲਵੇ ਮਾਸਟਰ ਨੂੰ ਮਿਲੀ ਹੈ। 

ਇਸ ਸੰਬੰਧੀ ਮਿਲੇ ਪੱਤਰ ਅਨੁਸਾਰ ਇਸ ਵਿੱਚ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਨਾਮ ਲਿਖਿਆ ਗਿਆ ਹੈ। ਚਿਠੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਸਖਤੀ ਵਧਾ ਦਿੱਤੀ ਹੈ।

FacebookTwitterEmailWhatsAppTelegramShare
Exit mobile version