ਪੁਲਿਸ ਵਾਲੇ ਨੇ ਰਿਕਸ਼ਾ ਚਾਲਕ ਬੱਚੇ ਨੂੰ ਮਾਰਿਆ ਥੱਪੜ, ਮੰਤਰੀ ਨੇ ਮੌਕੇ ‘ਤੇ ਪਹੁੰਚ ਕੇ ਕੀਤਾ ਪਿਆਰ

ਪੁਲਿਸ ਕਰਮਚਾਰੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਹੁਕਮ

ਗੁਰਦਾਸਪੁਰ, 25 ਅਪ੍ਰੈਲ (ਮੰਨਣ ਸੈਣੀ)। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਸੋਮਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦਾ ਕਾਫ਼ਲਾ ਧਾਰੀਵਾਲ ਪੁੱਜਾ ਤਾਂ ਕਾਫ਼ਲੇ ਵਿੱਚ ਇੱਕ ਛੋਟਾ ਬੱਚਾ ਸੜਕ ’ਤੇ ਰਿਕਸ਼ਾ ਲੈ ਕੇ ਜਾ ਰਿਹਾ ਸੀ। ਜਿਸ ਨੂੰ ਮੌਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮ ਨੇ ਸਖ਼ਤੀ ਦਿਖਾਉਂਦੇ ਹੋਏ ਥੱਪੜ ਮਾਰ ਦਿੱਤਾ। ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਦੌਰਾਨ ਮੰਤਰੀ ਵੀ ਉਥੇ ਪਹੁੰਚ ਗਏ। ਉਸ ਨੇ ਛੋਟੇ ਬੱਚੇ ਨੂੰ ਬਹੁਤ ਪਿਆਰ ਕੀਤਾ ਅਤੇ ਪੱਤਰਕਾਰਾਂ ਦੇ ਸਾਹਮਣੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਛੋਟੇ ਬੱਚੇ ਨਾਲ ਅਜਿਹਾ ਵਿਵਹਾਰ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਨੇ ਪੰਜਾਬ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰ ਦਿੱਤਾ ਹੈ। ਉਹ ਨਹੀਂ ਚਾਹਣਗੇ ਕਿ ਉਹਨਾਂ ਦੀ ਫੇਰੀ ਦੌਰਾਨ ਅਜਿਹਾ ਵਾਕਿਆ ਕਿਸੇ ਵੀ ਤਰ੍ਹਾਂ ਵਾਪਰੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਅਤੇ ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ ਨੂੰ ਕਿਹਾ ਕਿ ਇਸ ਪੁਲੀਸ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵੀ ਇਸ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇ। ਕੈਬਨਿਟ ਮੰਤਰੀ ਦੇ ਇਸ ਹੁਕਮ ਨੂੰ ਲੈ ਕੇ ਖੂਬ ਚਰਚਾ ਹੈ।

FacebookTwitterEmailWhatsAppTelegramShare
Exit mobile version