ਚੰਡੀਗੜ੍ਹ, 16 ਅਪ੍ਰੈਲ । ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਐਲਾਨ ਕੀਤਾ ਹੈ ਕਿ ਉਹ ਰਾਜ ਸਭਾ ਮੈਂਬਰ ਵਜੋਂ ਮਿਲਣ ਵਾਲੀ ਤਨਖਾਹ ਕਿਸਾਨਾਂ ਦੀਆਂ ਲਡ਼ਕੀਆਂ ਦੀ ਸਿੱਖਿਆ ਲਈ ਦੇਣਗੇ। ਆਪਣੇ ਟਵੀਟ ਵਿੱਚ ਹਰਭਜਨ ਸਿੰਘ ਨੇ ਕਿਹਾ ਕਿ ਇੱਕ ਰਾਜ ਸਭਾ ਮੈਂਬਰ ਹੋਣ ਦੇ ਨਾਤੇ, ਮੈਂ ਕਿਸਾਨਾਂ ਦੀਆਂ ਧੀਆਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਭਲਾਈ ਲਈ ਆਪਣੀ ਰਾਜ ਸਭਾ ਦੀ ਤਨਖਾਹ ਦਾ ਯੋਗਦਾਨ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਦੇਸ਼ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਸ਼ਾਮਲ ਹੋਇਆ ਹਾਂ ਅਤੇ ਮੈਂ ਜੋ ਵੀ ਕਰ ਸਕਦਾ ਹਾਂ ਕਰਾਂਗਾ।
ਆਪਣੀ ਤਨਖਾਹ ਨੂੰ ਲੈ ਕੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕੀਤਾ ਐਲਾਨ, ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਅਤੇ ਭਲਾਈ ਲਈ ਤਨਖਾਹ ਦਾ ਯੋਗਦਾਨ
