ਜੇ ਇਹੋ ਹਾਲ ਰਿਹਾ ਤਾਂ ਰੱਬ ਬਚਾਵੇ ਪੰਜਾਬ ਨੂੰ- LOP ਪ੍ਰਤਾਪ ਬਾਜਵਾ ਦਾ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪ੍ਰਤਿਕਰਮ

ਚੰਡੀਗੜ੍ਹ, 14 ਅਪ੍ਰੈਲ (ਦ ਪੰਜਾਬ ਵਾਇਰ)। ਸਾਬਕਾ ਕਾਂਗਰਸੀ ਰਾਜ ਸਭਾ ਮੈਂਬਰ ਅਤੇ ਮੌਜੂਦਾ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦਾ ਰੱਬ ਹੀ ਬਚਾਵੇ ਹੁਣ ਪੰਜਾਬ ਨੂੰ। ਪ੍ਰਤਾਪ ਸਿੰਘ ਬਾਜਵਾ ਦਾ ਇਹ ਪ੍ਰਤਿਕਰਮ ਉਹਨਾਂ ਨੇ ਟਵੀਟ ਦੇ ਜਰੀਏ ਦਿੱਤਾ। ਬਾਜਵਾ ਨੇ ਕਿਹਾ ਕਿ ਇਸ ਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ @PunjabGovtIndia ਨੇ ਆਪਣੇ ਅਫਸਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਕੋਲ ਸਿਖਲਾਈ ਲਈ ਭੇਜਿਆ ਸੀ। ਇਹ ਉਹਨਾਂ ਦੀਆਂ ਕਾਬਲੀਅਤਾਂ ਵਿੱਚ ਵਿਸ਼ਵਾਸ ਦੀ ਕਮੀ ਨੂੰ ਦਰਸਾਉਂਦਾ ਹੈ। ਜੇ ਇਹੋ ਹਾਲ ਰਿਹਾ ਤਾਂ ਰੱਬ ਬਚਾਵੇ ਪੰਜਾਬ ਨੂੰ।

ਬਾਜਵਾ ਦਾ ਇਹ ਪ੍ਰਤਿਕਰਮ ਉਦੋਂ ਆਇਆ ਜਦ ਉਹਨਾਂ ਪੜੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੇ ਨਿਰਦੇਸ਼ਾ ਤੇ ਪੰਜਾਬ ਦੇ ਸੀਨੀਅਰ ਅਫਸਰ ਦਿੱਲੀ ਟ੍ਰੇਨਿੰਗ ਲਈ ਗਏ ਸਨ।

FacebookTwitterEmailWhatsAppTelegramShare
Exit mobile version