Alert:- ਵਿਧਾਇਕ ਪਾਹੜਾ ਦੇ ਨਾਮ ਦੀ ਫੇਕ ਆਈਡੀ ਬਣਾ ਕੇ ਲੋਕਾਂ ਨੂੰ ਠੱਗਣ ਦੀ ਕੌਸ਼ਿਸ਼ ਕਰ ਰਹੇ ਹੈਕਰ

ਵਿਧਾਇਕ ਨੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਲਈ ਕਿਹਾ, ਪੁਲਿਸ ਨੂੰ ਕਰਣ ਜਾ ਰਹੇ ਸ਼ਿਕਾਇਤ

ਗੁਰਦਾਸਪੁਰ, 14 ਅਪ੍ਰੈਲ (ਮੰਨਣ ਸੈਣੀ)। ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਾਮ ਦੀ ਕਿਸੇ ਨੇ ਫੇਕ ਫੇਸਬੁਕ ਆਈਡੀ ਬਣਾ ਕੇ ਲੋਕਾਂ ਤੋਂ ਪੈਸੇ ਮੰਗ ਕੇ ਠੰਗੀ ਮਾਰਨ ਦੀ ਕੌਸ਼ਿਸ਼ ਹੈਕਰ ਵੱਲੋਂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਵਿਧਾਇਕ ਵੱਲੋਂ ਖੁੱਦ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਲੋਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

ਵਿਧਾਇਕ ਪਾਹੜਾ ਨੇ ਲਿਖਿਆ ਕਿ ਅੱਤ ਉਹਨਾਂ ਨੂੰ ਪਤਾ ਲੱਗਾ ਹੈ ਕਿ ਕਿਸੇ ਨੇ ਉਹਨਾਂ ਦੇ ਨਾਮ ਤੇ ਨਵਾਂ ਜਾਅਲੀ ਫੇਸਬੁੱਕ ਖਾਤਾ ਬਣਾਇਆ ਹੈ। ਜਦਕਿ ਉਹਨਾਂ ਵੱਲੋਂ ਅਜਿਹਾ ਕੋਈ ਨਵਾਂ ਖਾਤਾ ਨਹੀਂ ਬਣਾਇਆ ਗਿਆ ਹੈ। ਇਸ ਲਈ ਉਹਨਾਂ ਸਾਰੇ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਵਿਧਾਇਕ ਨੇ ਦੱਸਿਆ ਕਿ ਜਾਲੀ ਆਈਡੀ ਬਣਾਉਣ ਵਾਲੇ ਪੈਸੇ ਟ੍ਰਾਂਸਫਰ ਕਰਨ ਲਈ ਕਹਿ ਰਹੇ ਹਨ ਜੇਕਰ ਤੁਹਾਨੂੰ ਕੋਈ ਇਸ ਤਰਾਂ ਦਾ ਮੈਸਜ ਆਉਂਦਾ ਹੈ ਤਾਂ ਕੋਈ ਪੈਸਾ ਟ੍ਰਾਂਸਫ਼ਰ ਨਾ ਕੀਤਾ ਜਾਵੇ। ਮੈਂ ਇਸ ਮਾਮਲੇ ਦੀ ਰਿਪੋਰਟ ਪੁਲਿਸ ਵਿਭਾਗ ਨੂੰ ਕਰਨ ਜਾ ਰਿਹਾ ਹਾਂ।

Exit mobile version