ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਸੌਂਪੀ ਕਾਂਗਰਸ ਹਾਈਕਮਾਂਡ ਨੇ ਵੱਡੀ ਜ਼ਿੰਮੇਵਾਰੀ, ਵੜਿੰਗ ਬਣੇ ਪੰਜਾਬ ਪ੍ਰਧਾਨ ਅਤੇ ਬਾਜਵਾ ਬਣੇ ਵਿਰੋਧੀ ਦਲ ਦੇ ਨੇਤਾ

ਗੁਰਦਾਸਪੁਰ 9 ਅਪ੍ਰੈਲ ( ਮੰਨਣ ਸੈਣੀ)। ਕਾਂਗਰਸ ਆਲਾ ਕਮਾਨ ਨੇ ਅਖੀਰ ਕਾਰ ਕਾਂਗਰਸ ਵਿਚ ਵੱਡਾ ਬਦਲਾਅ ਕਰਦੇ ਹੋਏ ਕਾਂਗਰਸ ਦੇ ਦਿਗਜ਼ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਤੇ ਵੱਡਾ ਦਾਅ ਖੇਡਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਗਿਆ ਹੈ। ਇਹ ਜ਼ਿੰਮੇਵਾਰੀ ਰਾਜਾ ਵੜਿੰਗ ਨੂੰ ਸੌਂਪੀ ਗਈ ਹੈ। ਜਦ ਕਿ ਇਸੇ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਵਿਰੋਧੀ ਦਲ ਦਾ ਨੇਤਾ ਵੀ ਐਲਾਨਿਆ ਗਿਆ ਹੈ। ਵਿਰੋਧੀ ਦਲ ਦੇ ਨੇਤਾ ਵਜੋਂ ਦਿੱਗਜ ਅਤੇ ਸੂਝਵਾਨ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਚੁਣਿਆ ਗਿਆ ਹੈ। ਇਸੇ ਨਾਲ ਵਰਕਿੰਗ ਪ੍ਰੈਜ਼ੈਂਟ ਦੇ ਤੌਰ ਤੇ ਭਾਰਤ ਭੂਸ਼ਣ ਆਸ਼ੂ ਅਤੇ ਵਿਰੋਧੀ ਦਲ ਦੇ ਉਪ ਨੇਤਾ ਦੇ ਤੌਰ ਤੇ ਡਾ ਰਾਜ ਕੁਮਾਰ ਚੱਬੇਵਾਲ ਨੂੰ ਥਾਪੜਾ ਦਿੱਤਾ ਗਿਆ ਹੈ।

FacebookTwitterEmailWhatsAppTelegramShare
Exit mobile version