ਗੁਰਦਾਸਪੁਰ, 31 ਮਾਰਚ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲੇ ਦੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜ਼ਿਲਾ ਗੁਰਦਾਸਪੁਰ ਅੰਦਰ ਤੈਨਾਤ ਐਸਐਸਪੀ ਆਈਪੀਐਸ ਅਧਿਕਾਰੀ ਡ਼ਾ ਨਾਨਕ ਸਿੰਘ ਦਾ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ। ਹੁਣ ਉਹ ਪਟਿਆਲਾ ਦੀ ਕਮਾਨ ਸੰਭਾਲਣਗੇਂ । ਡਾ ਨਾਨਕ ਸਿੰਘ ਦੀ ਥਾਂ ਤੇ ਜ਼ਿਲੇ ਅੰਦਰ ਕਾਨੂੰਨ ਅਤੇ ਨਿਯਮ ਲਾਗੂ ਕਰਨ ਦੀ ਜਿਮੇਦਾਰੀ ਹੁਣ ਆਈਪੀਐਸ ਅਧਿਕਾਰੀ ਹਰਜੀਤ ਸਿੰਘ ਨੂੰ ਸੌਂਪੀ ਗਈ ਹੈ। ਹਰਜੀਤ ਸਿੰਘ ਇਸ ਤੋਂ ਪਹਿਲਾ ਬਤੋਰ ਐਸਐਸਪੀ ਮੋਹਾਲੀ ਤੈਨਾਤ ਸਨ। ਹਰਜੀਤ ਸਿੰਘ 2010 ਬੈਚ ਦੇ ਆਈਪੀਐਸ ਅਫ਼ਸਰ ਹਨ।
ਆਈਪੀਐਸ ਹਰਜੀਤ ਸਿੰਘ ਬਣੇ ਗੁਰਦਾਸਪੁਰ ਦੇ ਨਵੇਂ ਐਸਐਸਪੀ, ਡ਼ਾ ਨਾਨਕ ਸਿੰਘ ਸੰਭਾਲਣਗੇਂ ਪਟਿਆਲਾ ਦੀ ਕਮਾਨ
